ਹੁਣ ਟੋਲ ਪਲਾਜ਼ਾ ''ਤੇ 100 ਮੀਟਰ ਤੋਂ ਜ਼ਿਆਦਾ ਲਾਈਨ ''ਤੇ ਟੈਕਸ ਹੋਵੇਗਾ ਮੁਆਫ

Wednesday, May 26, 2021 - 11:11 PM (IST)

ਹੁਣ ਟੋਲ ਪਲਾਜ਼ਾ ''ਤੇ 100 ਮੀਟਰ ਤੋਂ ਜ਼ਿਆਦਾ ਲਾਈਨ ''ਤੇ ਟੈਕਸ ਹੋਵੇਗਾ ਮੁਆਫ

ਨਵੀਂ ਦਿੱਲੀ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਕਿਹਾ ਹੈ, ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ 'ਤੇ ਹੁਣ ਵਾਹਨਾਂ ਨੂੰ 10 ਸੈਕਿੰਡ ਤੋਂ ਜ਼ਿਆਦਾ ਇੰਤਜ਼ਾਰ ਨਹੀਂ ਕਰਣਾ ਪਵੇਗਾ। ਇਸ ਦੇ ਲਈ ਅਥਾਰਟੀ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। NHAI ਦੇ ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਟੋਲ ਪਲਾਜ਼ਿਆਂ 'ਤੇ ਲੰਬੇ ਇੰਤਜ਼ਾਰ ਤੋਂ ਛੁਟਕਾਰਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ- ਅਸੀਂ ਨਹੀਂ ਫੈਲਾਇਆ ਕੋਰੋਨਾ, ਆਕਸੀਜਨ ਦਿਵਾਉਣ ਲਈ ਖਾਧੇ ਡੰਡੇ: ਰਾਕੇਸ਼ ਟਿਕੈਤ

100 ਮੀਟਰ ਤੋਂ ਜ਼ਿਆਦਾ ਲਾਈਨ 'ਤੇ ਟੋਲ ਮੁਆਫ
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਿਹਾ ਹੈ ਕਿ ਪੀਕ ਆਵਰ ਵਿੱਚ ਵੀ ਟੋਲ ਪਲਾਜ਼ਾ 'ਤੇ ਵਾਹਨਾਂ ਨੂੰ 10 ਸੈਕਿੰਡ ਤੋਂ ਜ਼ਿਆਦਾ ਇੰਤਜ਼ਾਰ ਨਹੀਂ ਕਰਣਾ ਪਵੇਗਾ। ਟੋਲ ਪਲਾਜ਼ਾ 'ਤੇ 100 ਮੀਟਰ ਤੋਂ ਜ਼ਿਆਦਾ ਲੰਬੀ ਵਾਹਨਾਂ ਦੀ ਲਾਈਨ ਨਹੀਂ ਲੱਗੇਗੀ। ਕਿਸੇ ਵੀ ਕਾਰਨ ਜੇਕਰ ਟੋਲ ਪਲਾਜ਼ਾ 'ਤੇ 100 ਮੀਟਰ ਤੋਂ ਜ਼ਿਆਦਾ ਲੰਬੀ ਲਾਈਨ ਹੈ ਤਾਂ ਵਾਹਨਾਂ ਨੂੰ ਬਿਨਾਂ ਟੋਲ ਟੈਕਸ ਦਾ ਭੁਗਤਾਨ ਕੀਤੇ ਟੋਲ ਪਲਾਜ਼ਾ ਪਾਸ ਕਰਣ ਦੀ ਮਨਜ਼ੂਰੀ ਹੋਵੇਗੀ।

ਇਹ ਵੀ ਪੜ੍ਹੋ- ਮਾਸਕ ਨਹੀਂ ਪਾਇਆ ਤਾਂ ਪੁਲਸ ਨੇ ਬੇਟੇ ਦੇ ਹੱਥਾਂ-ਪੈਰਾਂ 'ਚ ਠੋਕ ਦਿੱਤੀਆਂ ਮੇਖਾਂ

ਹਰ ਟੋਲ 'ਤੇ ਹੋਵੇਗੀ ਇਹ ਪੀਲੀ ਲਾਈਨ
NHAI ਦੇ ਨਵੇਂ ਨਿਯਮਾਂ ਮੁਤਾਬਕ ਹਰ ਟੋਲ ਪਲਾਜ਼ਾ 'ਤੇ 100 ਮੀਟਰ ਦੀ ਦੂਰੀ ਦਰਸ਼ਾਉਣ ਲਈ ਇੱਕ ਪੀਲੀ ਲਾਈਨ ਖਿੱਚੀ ਜਾਵੇਗੀ। ਅਜਿਹਾ ਦੇਸ਼ ਦੇ ਹਰ ਟੋਲ ਪਲਾਜ਼ਾ 'ਤੇ ਕੀਤਾ ਜਾਵੇਗਾ। NHAI ਨੇ ਕਿਹਾ, ਇਹ ਟੋਲ ਪਲਾਜ਼ਾ ਆਪਰੇਟਰਾਂ ਦੀ ਜਵਾਬਦੇਹੀ ਤੈਅ ਕਰਣ ਲਈ ਕੀਤਾ ਜਾ ਰਿਹਾ ਹੈ। NHAI ਦੇ ਅਨੁਸਾਰ, ਫਰਵਰੀ 2021 ਤੋਂ 100 ਫ਼ੀਸਦੀ ਕੈਸ਼ਲੈਸ ਟੋਲਿੰਗ ਹੋ ਚੁੱਕੀ ਹੈ। ਦੇਸ਼ ਵਿੱਚ ਵੱਧਦੇ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ETC) ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਕੁਸ਼ਲ ਟੋਲ ਕੁਲੈਕਸ਼ਨ ਪ੍ਰਣਾਲੀ ਲਈ ਅਗਲੇ 10 ਸਾਲਾਂ ਵਿੱਚ ਕੰਮ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News