ਥੁੱਕ ਲਾ ਕੇ ਤੰਦੂਰ 'ਚ ਰੋਟੀਆਂ ਬਣਾ ਰਿਹਾ ਸੀ ਸ਼ਖ਼ਸ, ਵੀਡੀਓ ਹੋਇਆ ਵਾਇਰਲ

Wednesday, Oct 23, 2024 - 04:13 PM (IST)

ਬਾਰਾਬੰਕੀ- ਢਾਬੇ 'ਤੇ ਗਾਹਕਾਂ ਲਈ ਪਕਾਈਆਂ ਜਾ ਰਹੀਆਂ ਤੰਦੂਰੀ ਰੋਟੀਆਂ ਵਿਚ ਥੁੱਕ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਫੂਡ ਸੇਫਟੀ ਐਂਡ ਡਰੱਗ ਵਿਭਾਗ ਦੀ ਟੀਮ ਨੇ ਮਾਮਲੇ ਦੀ ਜਾਂਚ ਕਰਕੇ ਢਾਬੇ ਨੂੰ ਸੀਲ ਕਰ ਦਿੱਤਾ। ਪੁਲਸ ਨੇ ਦੋਸ਼ੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ। ਵਿਭਾਗ ਵੱਲੋਂ ਇਸ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਭੋਜਨ ਵਿਚ ਥੁੱਕਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਆਰਡੀਨੈਂਸ ਲਿਆਉਣ ਜਾ ਰਹੀ ਹੈ ਪਰ ਫਿਰ ਵੀ ਭੋਜਨ ਵਿਚ ਥੁੱਕਣ ਜਾਂ ਕਿਸੇ ਹੋਰ ਤਰੀਕੇ ਨਾਲ ਗੰਦਾ ਕਰਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਗਾਜ਼ੀਆਬਾਦ ਵਿਚ ਖਾਣਾ ਪਕਾਉਣ ਵਾਲੀ ਨੌਕਰਾਣੀ ਦੀ ਗੰਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬਾਰਾਬੰਕੀ ਤੋਂ ਇਕ ਹੋਰ ਗੰਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਇਕ ਵਿਅਕਤੀ ਥੁੱਕ ਕੇ ਤੰਦੂਰੀ ਰੋਟੀ ਬਣਾਉਂਦਾ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਕੇ ਹਰ ਕੋਈ ਕਚੀਚੀਆਂ ਲਵੇਗਾ। 

ਇਹ ਵੀ ਪੜ੍ਹੋ-  ਦੀਵਾਲੀ 'ਤੇ ਨਿਵੇਸ਼ ਦਾ ਸ਼ਾਨਦਾਰ ਮੌਕਾ, ਹਰ ਮਹੀਨੇ ਮਿਲੇਗੀ ਗਾਰੰਟੀਸ਼ੁਦਾ ਆਮਦਨ

ਤੰਦੂਰ 'ਚ ਥੁੱਕ ਕੇ ਰੋਟੀ ਬਣਾਉਣ ਦਾ ਵੀਡੀਓ ਵਾਇਰਲ

ਮਿਲੀ ਜਾਣਕਾਰੀ ਮੁਤਾਬਕ ਪੂਰਾ ਮਾਮਲਾ ਬਾਰਾਬੰਕੀ ਦੇ ਰਾਮਨਗਰ ਥਾਣਾ ਖੇਤਰ ਦੇ ਅਧੀਨ ਪੈਂਦੇ ਸੁਧਿਆਮਊ ਕਸਬੇ ਦਾ ਹੈ, ਜਿੱਥੇ ਸੜਕ ਕਿਨਾਰੇ ਇਰਸ਼ਾਦ ਦਾ ਢਾਬਾ ਹੈ। ਇਰਸ਼ਾਦ ਤੰਦੂਰ ਵਿਚ ਰੋਟੀਆਂ ਪਕਾਉਣ ਤੋਂ ਪਹਿਲਾਂ ਥੁੱਕ ਲਾਉਂਦਾ ਸੀ। ਕਿਸੇ ਨੇ ਦੂਰੋਂ ਵੀਡੀਓ ਰਿਕਾਰਡ ਕਰ ਲਿਆ, ਜੋ ਹੁਣ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਸਥਾਨਕ ਲੋਕਾਂ 'ਚ ਕਾਫੀ ਗੁੱਸਾ ਹੈ। ਹਾਲਾਂਕਿ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਸਖ਼ਤ ਕਾਰਵਾਈ ਕੀਤੀ ਹੈ।

 

ਮੁਲਜ਼ਮ ਨੂੰ ਢਾਬਾ ਬੰਦ ਕਰਨ ਦਾ ਜਾਰੀ ਹੋਇਆ ਨੋਟਿਸ

ਫੂਡ ਸੇਫਟੀ ਕਮਿਸ਼ਨਰ ਨੇ ਕਿਹਾ ਕਿ ਢਾਬੇ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈ। ਸੰਚਾਲਕ ਨੂੰ ਢਾਬਾ ਬੰਦ ਕਰਨ ਦਾ ਨੋਟਿਸ ਦਿੱਤਾ ਗਿਆ ਹੈ ਅਤੇ ਵਿਭਾਗੀ ਮੁਲਾਜ਼ਮ ਵਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਮੌਕੇ 'ਤੇ ਮਿਲਿਆ ਖਾਣ-ਪੀਣ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ। ਜਿਸ ਜ਼ਮੀਨ ਅਤੇ ਦੁਕਾਨ ਵਿਚ ਢਾਬਾ ਚਲਾਇਆ ਜਾ ਰਿਹਾ ਸੀ, ਉਸ ਦਾ ਵੀ ਪਤਾ ਲਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ

ਗੰਦਗੀ ਅਤੇ ਮਿਲਾਵਟ ਖਿਲਾਫ਼ ਯੋਗੀ ਸਰਕਾਰ ਸਖ਼ਤ

ਦੱਸ ਦੇਈਏ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖਾਣ-ਪੀਣ ਦੀਆਂ ਵਸਤੂਆਂ ਵਿਚ ਮਨੁੱਖੀ ਰਹਿੰਦ-ਖੂੰਹਦ ਜਾਂ ਗੰਦਗੀ ਨਾਲ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਯੋਗੀ ਨੇ ਸੂਬੇ ਦੇ ਸਾਰੇ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਅਤੇ ਸਬੰਧਤ ਅਦਾਰਿਆਂ ਦੀ ਡੂੰਘਾਈ ਨਾਲ ਜਾਂਚ ਅਤੇ ਤਸਦੀਕ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਦੇ ਨਾਲ ਹੀ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਲੋੜ ਅਨੁਸਾਰ ਨਿਯਮਾਂ ਵਿਚ ਸੋਧ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ-  ਹੁਣ ਲਾਲ ਬੱਤੀ ਹੋਣ 'ਤੇ ਗੱਡੀ ਦਾ ਇੰਜਣ ਕਰਨਾ ਪਵੇਗਾ ਬੰਦ

 


Tanu

Content Editor

Related News