ਤਾਮਿਲਨਾਡੂ ''ਚ ਭੱਖਿਆ ਸਿਆਸੀ ਮਾਹੌਲ ! BJP ਦੀ ''ਜੂਨੀਅਰ ਪਾਰਟਨਰ'' ਦਾ ਟੈਗ ਹਟਾਉਣ ''ਚ ਲੱਗੀ DMK
Monday, Apr 13, 2026 - 10:36 AM (IST)
ਨੈਸ਼ਨਲ ਡੈਸਕ- ਤਾਮਿਲਨਾਡੂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸੂਬੇ ਦੀ ਪ੍ਰਮੁੱਖ ਵਿਰੋਧੀ ਪਾਰਟੀ AIADMK (ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ) ਇਸ ਸਮੇਂ ਦੋਹਰੀ ਲੜਾਈ ਲੜ ਰਹੀ ਹੈ। ਇੱਕ ਪਾਸੇ ਉਹ ਸੱਤਾਧਾਰੀ DMK ਨੂੰ ਟੱਕਰ ਦੇ ਰਹੀ ਹੈ ਅਤੇ ਦੂਜੇ ਪਾਸੇ ਉਹ ਆਪਣੇ ਉੱਤੇ ਲੱਗੇ 'ਭਾਜਪਾ ਦੀ ਜੂਨੀਅਰ ਪਾਰਟਨਰ' ਅਤੇ 'ਕਠਪੁਤਲੀ' ਹੋਣ ਦੇ ਟੈਗ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
AIADMK ਮੁਖੀ ਐਡਾਪਾਡੀ ਕੇ. ਪਲਾਨੀਸਵਾਮੀ ਨੇ ਗਠਜੋੜ ਵਿੱਚ ਭਾਜਪਾ ਨੂੰ ਛੋਟਾ ਦਿਖਾਉਣ ਲਈ ਉਨ੍ਹਾਂ ਨੂੰ ਔਖੀਆਂ ਸੀਟਾਂ ਦਿੱਤੀਆਂ ਅਤੇ ਚੇਨਈ ਵਰਗੇ ਪ੍ਰਭਾਵਸ਼ਾਲੀ ਇਲਾਕਿਆਂ ਵਿੱਚ ਸੀਟਾਂ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਇਹ ਰਣਨੀਤੀ ਉਲਟੀ ਪੈਂਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਐੱਮ.ਕੇ. ਸਟਾਲਿਨ ਅਤੇ DMK ਨੇਤਾ ਆਪਣੀ ਹਰ ਸਭਾ ਵਿੱਚ AIADMK ਨੂੰ ਭਾਜਪਾ ਅਤੇ RSS ਦੀ 'ਗੁਲਾਮ' ਦੱਸ ਰਹੇ ਹਨ। ਸਟਾਲਿਨ ਨੇ ਇਸ ਚੋਣ ਨੂੰ 'ਤਾਮਿਲਨਾਡੂ ਬਨਾਮ ਦਿੱਲੀ' ਦੀ ਲੜਾਈ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ- ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼
DMK ਲੋਕਾਂ ਵਿੱਚ ਇਹ ਪ੍ਰਚਾਰ ਕਰ ਰਹੀ ਹੈ ਕਿ AIADMK-ਭਾਜਪਾ ਗਠਜੋੜ ਰਾਜ ਦੀ 'ਦ੍ਰਵਿੜ ਪਛਾਣ' ਅਤੇ ਸੱਭਿਆਚਾਰ ਲਈ ਖ਼ਤਰਾ ਹੈ। ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਮਦੁਰਾਈ ਮੈਟਰੋ ਬਾਰੇ ਦਿੱਤੇ ਬਿਆਨ ਨੂੰ DMK ਨੇ ਕੇਂਦਰ ਵੱਲੋਂ ਸੂਬੇ ਨਾਲ 'ਮਤਰੇਈ ਮਾਂ' ਵਾਲੇ ਸਲੂਕ ਵਜੋਂ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਮਦੁਰਾਈ AIIMS ਦੇ ਨਿਰਮਾਣ ਵਿੱਚ ਦੇਰੀ ਲਈ ਵੀ ਭਾਜਪਾ-AIADMK ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਮਦੁਰਾਈ ਮੱਧ ਤੋਂ AIADMK ਉਮੀਦਵਾਰ ਸੁੰਦਰ ਸੀ. (ਫਿਲਮ ਨਿਰਦੇਸ਼ਕ) ਨੂੰ DMK ਮੰਤਰੀ ਪਲਾਨੀਵੇਲ ਤਿਆਗ ਰਾਜਨ ਨੇ 'ਸਿਨੇਮਾ ਸੰਘੀ' ਦਾ ਨਾਂ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਹ ਅਫ਼ਵਾਹ ਵੀ ਫੈਲਾਈ ਗਈ ਕਿ ਸੁੰਦਰ ਸੀ. ਜਿੱਤਣ ਤੋਂ ਬਾਅਦ ਮੀਟ ਦੀਆਂ ਦੁਕਾਨਾਂ ਬੰਦ ਕਰਵਾ ਦੇਣਗੇ, ਜਿਸ 'ਤੇ ਉਮੀਦਵਾਰ ਨੂੰ ਤੁਰੰਤ ਸਪੱਸ਼ਟੀਕਰਨ ਦੇਣਾ ਪਿਆ।
ਇਹ ਵੀ ਪੜ੍ਹੋ- ''ਬਸ ਕੁਝ ਇੰਚ ਦੂਰ..!'' ਅਮਰੀਕਾ ਨਾਲ ਕਿਉਂ ਨਹੀਂ ਬਣੀ ਸਹਿਮਤੀ, ਇਰਾਨੀ ਵਿਦੇਸ਼ ਮੰਤਰੀ ਨੇ ਦੱਸੀ ਪੂਰੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
