ਤਾਮਿਲਨਾਡੂ ’ਚ ਹਾਈਵੇਅ ’ਤੇ ਸਾਈਨਬੋਰਡ ਹਿੰਦੀ ’ਚ ਲਿਖਣ ’ਤੇ ਵਿਵਾਦ, 2 ਅਧਿਕਾਰੀ ਮੁਅੱਤਲ

Saturday, Oct 03, 2026 - 07:35 AM (IST)

ਤਾਮਿਲਨਾਡੂ ’ਚ ਹਾਈਵੇਅ ’ਤੇ ਸਾਈਨਬੋਰਡ ਹਿੰਦੀ ’ਚ ਲਿਖਣ ’ਤੇ ਵਿਵਾਦ, 2 ਅਧਿਕਾਰੀ ਮੁਅੱਤਲ

ਚੇਨੱਈ (ਏਜੰਸੀ) - ਤਾਮਿਲਨਾਡੂ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ਅਧੀਨ ਆਉਂਦੇ ਰਾਜਮਾਰਗ ਦੇ ਇਕ ਸਾਈਨਬੋਰਡ ’ਤੇ ਅਧਿਕਾਰਤ ਦੋ-ਭਾਸ਼ਾ ਨੀਤੀ ਦੀ ਉਲੰਘਣਾ ਕਰ ਕੇ ਹਿੰਦੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਸਬੰਧ ਵਿਚ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਹਿੰਦੀ ਸ਼ਬਦਾਂ ਨੂੰ ਸਾਈਨਬੋਰਡ ਤੋਂ ਮਿਟਾ ਦਿੱਤਾ ਗਿਆ ਹੈ ਅਤੇ ਰਾਜਮਾਰਗ ਵਿਭਾਗ ਵਿਚ ਸਹਾਇਕ ਇੰਜੀਨੀਅਰ ਦੇ ਅਹੁਦੇ ’ਤੇ ਤਾਇਨਾਤ ਦੋਵਾਂ ਅਧਿਕਾਰੀਆਂ ਖ਼ਿਲਾਫ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...

ਮਿਲੀ ਜਾਣਕਾਰੀ ਮੁਤਾਬਕ ਤੂਤੀਕੋਰਿਨ ਜ਼ਿਲ੍ਹੇ ਵਿਚ ਸਤਨਕੁਲਮ-ਨਾਜ਼ਰੇਥ ਸੂਬੇ ਦੇ ਰਾਜਮਾਰਗ (ਐੱਸ. ਐੱਚ.-93) ’ਤੇ ਹਾਲ ਹੀ ਵਿਚ ਲਗਾਏ ਗਏ ਇਕ ਸਾਈਨਬੋਰਡ ’ਤੇ ਤਾਮਿਲ ਅਤੇ ਅੰਗਰੇਜ਼ੀ ਤੋਂ ਇਲਾਵਾ ਸ਼ਹਿਰਾਂ ਦੇ ਨਾਂ ਹਿੰਦੀ ਵਿਚ ਵੀ ਲਿਖੇ ਗਏ ਸਨ। ਇਕ ਅਧਿਕਾਰਤ ਪ੍ਰੈੱਸ ਨੋਟ ਅਨੁਸਾਰ ਸਰਕਾਰ ਨੂੰ ਇਸ ਦੀ ਜਾਣਕਾਰੀ ਮਿਲਦਿਆਂ ਹੀ ਹਿੰਦੀ ਦੇ ਸ਼ਬਦਾਂ ਨੂੰ ਸਾਈਨਬੋਰਡ ਤੋਂ ਮਿਟਾ ਦਿੱਤਾ ਗਿਆ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ‘ਤਾਮਿਲ ਅਤੇ ਅੰਗਰੇਜ਼ੀ’ ਦੀ ਦੋ-ਭਾਸ਼ਾ ਨੀਤੀ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।

ਇਹ ਵੀ ਪੜ੍ਹੋ : ਪਿਓ ਦੇ ਮੋਹ 'ਚ ਅੰਨ੍ਹੇ ਹੋਏ ਧੀ-ਪੁੱਤ! ਮੁੜ ਜਿਊਂਦਾ ਹੋਣ ਦੀ ਉਮੀਦ 'ਚ 4 ਸਾਲ ਫ੍ਰੀਜ਼ਰ ’ਚ ਰੱਖੀ ਮ੍ਰਿਤਕ ਦੇਹ, ਫਿਰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News