‘ਨੌਕਰੀ ਪਾਉਣ ਦੀ ਚਾਹਤ ’ਚ ਔਰਤਾਂ ਦੀ ਹਿੱਸੇਦਾਰੀ ਵਧੀ’

Tuesday, Sep 22, 2026 - 03:38 PM (IST)

‘ਨੌਕਰੀ ਪਾਉਣ ਦੀ ਚਾਹਤ ’ਚ ਔਰਤਾਂ ਦੀ ਹਿੱਸੇਦਾਰੀ ਵਧੀ’

ਬਿਜ਼ਨੈੱਸ ਡੈਸਕ - ਫਰੰਟਲਾਈਨ ਨੌਕਰੀਆਂ ਲਈ ਅਰਜ਼ੀਆਂ ਦੇਣ ਵਾਲੀਆਂ ਔਰਤਾਂ ਦੀ ਹਿੱਸੇਦਾਰੀ ਵਧ ਕੇ 43.5 ਫੀਸਦੀ ਹੋ ਗਈ ਹੈ, ਪਰ ਔਰਤਾਂ ਨੂੰ ਸਪੱਸ਼ਟ ਤੌਰ ’ਤੇ ਟਾਰਗੈੱਟ ਕਰਨ ਵਾਲੇ ਨੌਕਰੀ ਇਸ਼ਤਿਹਾਰਾਂ ਦੀ ਹਿੱਸੇਦਾਰੀ ਸਿਰਫ 13 ਫੀਸਦੀ ਹੈ। ‘ਵਰਕਇੰਡੀਆ’ ਦੀ ਰੋਜ਼ਗਾਰ ਰਿਪੋਰਟ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : FSSAI ਦਾ Nestle India 'ਤੇ ਸ਼ਿਕੰਜਾ : ਬੱਚਿਆਂ ਦੇ 3 ਉਤਪਾਦਾਂ ਨੂੰ ਲੈ ਕੇ ਕਾਨੂੰਨੀ ਮਾਮਲੇ ਦਰਜ

ਰਿਪੋਰਟ ਅਨੁਸਾਰ, ਮੰਚ ’ਤੇ ਔਰਤ ਬਿਨੈਕਾਰਾਂ ਦੀ ਹਿੱਸੇਦਾਰੀ ਇਕ ਸਾਲ ਪਹਿਲਾਂ ਦੇ 40.4 ਫੀਸਦੀ ਤੋਂ ਵਧ ਕੇ 43.5 ਫੀਸਦੀ ਹੋ ਗਈ। ਇਹ ਵਿਸ਼ਲੇਸ਼ਣ ਅਪ੍ਰੈਲ-ਜੂਨ 2026 ਦੇ ਦੌਰਾਨ 772 ਸ਼ਹਿਰਾਂ ’ਚ 50 ਤੋਂ ਵੱਧ ਫਰੰਟਲਾਈਨ ਨੌਕਰੀ ਸ਼੍ਰੇਣੀਆਂ ਦੇ 6.5 ਲੱਖ ਤੋਂ ਵੱਧ ਇਸ਼ਤਿਹਾਰਾਂ ਅਤੇ 98 ਲੱਖ ਤੋਂ ਜ਼ਿਆਦਾ ਅਰਜ਼ੀਆਂ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ :  ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ

ਵਿਕਰੀ ਖੇਤਰ ’ਚ ਸਭ ਤੋਂ ਜ਼ਿਆਦਾ ਅਰਜ਼ੀਆਂ

ਔਰਤਾਂ ਵੱਲੋਂ ਵਿਕਰੀ (ਸੇਲਜ਼) ਖੇਤਰ ’ਚ 56 ਲੱਖ ਤੋਂ ਵੱਧ ਅਰਜ਼ੀਆਂ ਆਈਆਂ। ਬਿਊਟੀਸ਼ੀਅਨ ਅਹੁਦਿਆਂ ’ਚ ਔਰਤਾਂ ਦੀ ਹਿੱਸੇਦਾਰੀ 86.6 ਫੀਸਦੀ ਅਤੇ ਅਧਿਆਪਨ ਅਹੁਦਿਆਂ ’ਚ 80.7 ਫੀਸਦੀ ਰਹੀ। ਦਫਤਰ, ਮਾਰਕੀਟਿੰਗ ਅਤੇ ਗ੍ਰਾਹਕ ਸੇਵਾ ਵਰਗੇ ਖੇਤਰਾਂ ’ਚ ਵੀ ਔਰਤਾਂ ਦੀ ਰੁਚੀ ਵਧੀ ਹੈ।

ਨੌਕਰੀ ਬਾਜ਼ਾਰ ’ਚ ਮੰਗ ਵਧੀ

ਰਿਪੋਰਟ ਮੁਤਾਬਕ ਜੂਨ-ਜੁਲਾਈ ’ਚ ਨੌਕਰੀ ਅਰਜ਼ੀਆਂ ’ਚ ਸਾਲਾਨਾ 65 ਫੀਸਦੀ ਵਾਧਾ ਹੋਇਆ, ਜਦੋਂ ਕਿ ਨੌਕਰੀ ਇਸ਼ਤਿਹਾਰਾਂ ’ਚ 40-48 ਫੀਸਦੀ ਦਾ ਵਾਧਾ ਹੋਇਆ। ਸੂਚਨਾ ਟੈਕਨਾਲੋਜੀ, ਮਨੁੱਖੀ ਸਰੋਤ ਅਤੇ ਅਕਾਊਂਟ ਖੇਤਰਾਂ ’ਚ ਮੁਕਾਬਲਾ ਜ਼ਿਆਦਾ ਰਿਹਾ।

ਖੇਤਰੀ ਭਾਸ਼ਾਵਾਂ ਦੀ ਅਹਿਮ ਭੂਮਿਕਾ

ਰਿਪੋਰਟ ’ਚ ਕਿਹਾ ਗਿਆ ਕਿ 92 ਫੀਸਦੀ ਫਰੰਟਲਾਈਨ ਨੌਕਰੀਆਂ ’ਚ ਅੰਗਰੇਜ਼ੀ ਲਾਜ਼ਮੀ ਨਹੀਂ ਸੀ ਜਾਂ ਸਿਰਫ ਬੁਨਿਆਦੀ ਅੰਗਰੇਜ਼ੀ ਦੀ ਲੋੜ ਸੀ। ਇਸ ਤੋਂ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਦੇ ਮਹੱਤਵ ਦਾ ਪਤਾ ਲੱਗਦਾ ਹੈ।

ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News