ਮੰਦਰ ਦੀ ਜ਼ਮੀਨ ਨਾਲ ਜੁੜੇ ਧੋਖਾਦੇਹੀ ਮਾਮਲੇ ’ਚ DMK ਆਗੂ ਗ੍ਰਿਫ਼ਤਾਰ
Saturday, Oct 03, 2026 - 03:55 PM (IST)
ਤਿਰੁਚਿਰਾਪੱਲੀ (ਏਜੰਸੀ)- ਤਾਮਿਲਨਾਡੂ ਦੇ ਸ਼੍ਰੀਰੰਗਮ ਸਥਿਤ ਸ਼੍ਰੀ ਰੰਗਨਾਥਸਵਾਮੀ ਮੰਦਰ ਦੀ ਜਾਇਦਾਦ ਨਾਲ ਜੁੜੇ ਕਰੋੜਾਂ ਰੁਪਏ ਦੇ ਜ਼ਮੀਨੀ ਧੋਖਾਦੇਹੀ ਦੇ ਮਾਮਲੇ ’ਚ ਡੀ. ਐੱਮ. ਕੇ. ਦੇ ਇਕ ਸਥਾਨਕ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਡੀ. ਐੱਮ. ਕੇ. ਦੇ ਸ਼੍ਰੀਰੰਗਮ ਖੇਤਰ ਸਕੱਤਰ ਐੱਮ. ਰਾਮਕੁਮਾਰ ਨੂੰ 1 ਅਕਤੂਬਰ ਨੂੰ ਤਿਰੁਚੀ-ਮਦੁਰੈ ਰਾਜਮਾਰਗ ’ਤੇ ਪੰਜਾਪੁਰ ਨੇੜੇ ਅਪਰਾਧ ਸ਼ਾਖਾ ਦੀ ਇਕ ਵਿਸ਼ੇਸ਼ ਟੀਮ ਨੇ ਗ੍ਰਿਫ਼ਤਾਰ ਕੀਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਉਹ ਪੇਸ਼ਗੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਵਿਚ ਸ਼ਾਮਲ ਹੋਣ ਲਈ ਮਦੁਰੈ ਜਾ ਰਹੇ ਸਨ। ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ ਰਾਮਕੁਮਾਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
