ਕਰਨਾਟਕ ਵਿਧਾਨ ਸਭਾ ''ਚ 2 ਛੰਦਾਂ ਤੋਂ ਬਾਅਦ ਬੰਦ ਕੀਤੀ ਗਈ ਵੰਦੇ ਮਾਤਰਮ ਦੀ ਆਡੀਓ, ਪਰ BJP ਵਿਧਾਇਕਾਂ ਨੇ...
Tuesday, Sep 22, 2026 - 10:03 AM (IST)
ਨੈਸ਼ਨਲ ਡੈਸਕ- ਕਰਨਾਟਕ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ’ਚ ਸੋਮਵਾਰ ਕਾਰਵਾਈ ਸ਼ੁਰੂ ਹੋਣ ’ਤੇ ਅਧਿਕਾਰਤ ਤੌਰ ’ਤੇ ਵੰਦੇ ਮਾਤਰਮ ਦੀਆਂ ਸਿਰਫ਼ 2 ਛੰਦਾਂ ਗਾਉਣ ਤੋਂ ਬਾਅਦ ਆਡੀਓ ਬੰਦ ਕਰ ਦਿੱਤਾ ਗਿਆ, ਪਰ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਪੂਰਾ ਵੰਦੇ ਮਾਤਰਮ ਗਾਇਆ।
ਕਰਨਾਟਕ ਸਰਕਾਰ ਨੇ ਸੂਬੇ ’ਚ ਸੋਕੇ ਦੀ ਗੰਭੀਰ ਸਥਿਤੀ ਅਤੇ ਪੱਛਮੀ ਘਾਟਾਂ ’ਤੇ ਡਾ. ਕਸਤੂਰੀਰੰਗਨ ਦੀ ਰਿਪੋਰਟ ਦੇ ਅਸਰ ’ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ 3 ਦਿਨਾਂ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਵਿਧਾਨ ਸਭਾ ਦਾ ਸੈਸ਼ਨ ਵੰਦੇ ਮਾਤਰਮ ਨਾਲ ਸ਼ੁਰੂ ਹੋਇਆ ਪਰ 2 ਛੰਦਾਂ ਤੋਂ ਬਾਅਦ ਇਸ ਦਾ ਆਡੀਓ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਆਦਿਲਾਬਾਦ ਦੇ ਹਸਪਤਾਲ 'ਚ ਲੱਗ ਗਈ ਅੱਗ ! 5 ਦਿਨਾਂ ਦੇ ਜਵਾਕ ਦੀ ਮੌਤ, ਕਈਆਂ ਦੀ ਮਸਾਂ ਬਚੀ ਜਾਨ
ਇਸ ਤੋਂ ਥੋੜ੍ਹੀ ਦੇਰ ਬਾਅਦ ਸਪੀਕਰ ਜੀ.ਐੱਸ. ਪਾਟਿਲ ਨੇ ਕੁਝ ਪ੍ਰਮੁੱਖ ਸ਼ਖਸੀਅਤਾਂ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਨ ਬਾਰੇ ਕਾਰਵਾਈ ਦੀ ਇਜਾਜ਼ਤ ਦਿੱਤੀ। ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਸਾਬਕਾ ਵਿਧਾਇਕ ਆਰ.ਬੀ. ਸ਼ਿਰੀਆਨਵਰ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ 27 ਅਗਸਤ ਨੂੰ ਦਿਹਾਂਤ ਹੋ ਗਿਆ ਸੀ। ਵੰਦੇ ਮਾਤਰਮ ਨੂੰ ਅਧੂਰਾ ਗਾਉਣ ਤੋਂ ਨਾਰਾਜ਼ ਭਾਜਪਾ ਵਿਧਾਇਕਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਪੂਰਾ ਵੰਦੇ ਮਾਤਰਮ ਗਾਇਆ।
ਇਸੇ ਤਰ੍ਹਾਂ ਵਿਧਾਨ ਪ੍ਰੀਸ਼ਦ ’ਚ ਚੇਅਰਮੈਨ ਸਲੀਮ ਅਹਿਮਦ ਨੇ ਰਵਾਇਤ ਅਨੁਸਾਰ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਸ਼ੁਰੂ ਕਰ ਦਿੱਤੀ ਜਦੋਂ ਕਿ ਭਾਜਪਾ ਮੈਂਬਰ ਵੰਦੇ ਮਾਤਰਮ ਦੇ ਬਾਕੀ ਛੰਦ ਗਾਉਂਦੇ ਰਹੇ। ਫਿਰ ਭਾਜਪਾ ਮੈਂਬਰਾਂ ਨੇ ਪੂਰਾ ਵੰਦੇ ਮਾਤਰਮ ਨਾ ਵਜਾਉਣ ਲਈ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਕਰਨਾਟਕ ਦੀ ਕਾਂਗਰਸ ਸਰਕਾਰ ਦੇ ਹੁਕਮ ਅਨੁਸਾਰ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਰਾਜਪਾਲ ਦੀ ਮੌਜੂਦਗੀ ਵਾਲੇ ਸਮਾਗਮਾਂ ਨੂੰ ਛੱਡ ਕੇ ਬਾਕੀ ਸਾਰੇ ਸਰਕਾਰੀ ਸਮਾਗਮਾਂ ’ਚ ਵੰਦੇ ਮਾਤਰਮ ਦੇ ਸਿਰਫ ਪਹਿਲੇ 2 ਛੰਦ ਹੀ ਗਾਏ ਜਾਂ ਵਜਾਏ ਜਾਣਗੇ।
ਇਹ ਵੀ ਪੜ੍ਹੋ- ਕੋਹਾਟ 'ਚ 22 ਘੰਟੇ ਤੱਕ ਚੱਲਿਆ ਐਨਕਾਊਂਟਰ ! 16 ਪੁਲਸ ਮੁਲਾਜ਼ਮਾਂ ਦੀ ਗਈ ਜਾਨ, 8 ਅੱਤਵਾਦੀ ਵੀ ਢੇਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
