HIV ਪਾਜੀਟਿਵ ਲੜਕੇ ਨੂੰ ਸਰਕਾਰੀ ਸਕੂਲ ''ਚ ਦਾਖਲਾ ਦੇਣ ਤੋਂ ਕੀਤਾ ਇਨਕਾਰ

Friday, Jul 12, 2019 - 03:41 PM (IST)

HIV ਪਾਜੀਟਿਵ ਲੜਕੇ ਨੂੰ ਸਰਕਾਰੀ ਸਕੂਲ ''ਚ ਦਾਖਲਾ ਦੇਣ ਤੋਂ ਕੀਤਾ ਇਨਕਾਰ

ਤਿਰੂਚਿਰਾਪੱਲੀ— ਤਾਮਿਲਨਾਡੂ ਦੇ ਪੇਰਾਮਬਲੂਰ ਜ਼ਿਲੇ 'ਚ ਇਕ ਸਰਕਾਰੀ ਹਾਈ ਸਕੂਲ 'ਚ ਐੱਚ.ਆਈ.ਵੀ. ਪਾਜੀਟਿਵ ਲੜਕੇ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਤਾਮਿਲਨਾਡੂ ਸਿੱਖਿਆ ਵਿਭਾਗ ਨੇ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ। ਸੂਤਰਾਂ ਨੇ ਦੱਸਿਆ ਕਿ ਸਕੂਲ ਸਿੱਖਿਆ ਨਿਰਦੇਸ਼ਕ ਐੱਸ ਕਨਪੱਨ ਨੇ ਲੜਕੇ ਨੂੰ ਦਾਖਲਾ ਦੇਣ ਤੋਂ ਇਕਾਰ ਕਰਨ ਦੇ ਸੰਬੰਧ 'ਚ ਜ਼ਿਲੇ ਦੇ ਮੁੱਖ ਸਿੱਖਿਆ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਲੜਕੇ ਨੂੰ ਕਰੀਬ ਇਕ ਹਫਤੇ ਪਹਿਲਾਂ ਪੇਰਾਮਬਲੂਰ ਜ਼ਿਲੇ ਦੇ ਕੋਲਾਕਨਾਥਮ ਦੇ ਇਕ ਸਕੂਲ 'ਚ ਦਾਖਲਾ ਲੈਣ ਲਈ ਆਉਣ ਨੂੰ ਕਿਹਾ ਗਿਆ ਸੀ ਪਰ ਬੁੱਧਵਾਰ ਨੂੰ ਉਸ ਨੂੰ ਵਾਪਸ ਭੇਜ ਦਿੱਤਾ ਗਿਆ।

ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਸਕੂਲ ਦੇ ਸਿੱਖਿਆ ਨਿਰਦੇਸ਼ਕ ਇਹ ਜਾਣਨਾ ਚਾਹੁੰਦੇ ਹਨ ਕਿ ਲੜਕੇ ਨੂੰ ਦਾਖਲਾ ਦੇਣ ਤੋਂ ਕਿਉਂ ਇਨਕਾਰ ਕਰ ਦਿੱਤਾ ਗਿਆ ਅਤੇ ਸਕੂਲ ਦੇ ਪ੍ਰਿੰਸੀਪਲ ਕੇ. ਕਾਮਰਾਜ ਅਤੇ ਮਾਤਾ-ਪਿਤਾ ਦਰਮਿਆਨ ਬੈਠਕ 'ਚ ਕੀ ਹੋਇਆ। ਦੱਸਿਆ ਜਾ ਰਾ ਹੈ ਕਿ ਪ੍ਰਿੰਸੀਪਲ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਦਰਮਿਆਨ ਵਿਦਿਆਰਥੀ ਨੂੰ ਖਰਾਬ ਅਕਾਦਮਿਕ ਪ੍ਰਦਰਸ਼ਨ ਕਾਰਨ ਦਾਖਲਾ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਝਗੜਾ ਹੋਇਆ। ਫਿਲਹਾਲ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੇ ਲੜਕੇ ਨੂੰ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਹੈ। ਪ੍ਰਿੰਸੀਪਲ ਅਤੇ ਪੇਰਾਮਬਲੂਰ ਦੇ ਮੁੱਖ ਸਿੱਖਿਆ ਅਧਿਕਾਰੀ ਅਰੂਲ ਰੰਗਨ ਨੇ ਕਿਹਾ ਕਿ ਜੇਕਰ ਲੜਕਾ ਉਨ੍ਹਾਂ ਕੋਲ ਆਏਗਾ ਤਾਂ ਉਸ ਨੂੰ ਦਾਖਲਾ ਦਿੱਤਾ ਜਾਵੇਗਾ।


author

DIsha

Content Editor

Related News