ਤਾਮਿਲਨਾਡੂ ਸਰਕਾਰ ਨੇ ਇਸਰੋ ਚੀਫ ਸੀਵਾਨ ਨੂੰ 'ਕਲਾਮ ਪੁਰਸਕਾਰ' ਨਾਲ ਕੀਤਾ ਸਨਮਾਨਤ

Thursday, Aug 22, 2019 - 03:33 PM (IST)

ਤਾਮਿਲਨਾਡੂ ਸਰਕਾਰ ਨੇ ਇਸਰੋ ਚੀਫ ਸੀਵਾਨ ਨੂੰ 'ਕਲਾਮ ਪੁਰਸਕਾਰ' ਨਾਲ ਕੀਤਾ ਸਨਮਾਨਤ

ਚੇਨਈ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੀਫ ਕੇ. ਸੀਵਾਨ ਨੂੰ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਵੀਰਵਾਰ ਨੂੰ ਤਾਮਿਲਨਾਡੂ ਸਰਕਾਰ ਦੇ ਡਾ. ਏ.ਪੀ.ਜੇ. ਅਬਦੁੱਲ ਕਲਾਮ ਪੁਰਸਕਾਰ ਨਾਲ ਸਨਮਾਨਤ ਕੀਤਾ। ਵਿਗਿਆਨ ਅਤੇ ਤਕਨਾਲੋਜੀ ਨੂੰ ਉਤਸ਼ਾਹ ਦੇਣ 'ਚ ਮਹੱਤਵਪੂਰਨ ਯੋਗਦਾਨ ਲਈ ਸੀਵਾਨ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਪਹਿਲਾਂ ਕੀਤਾ ਗਿਆ ਸੀ। ਸੀਵਾਨ ਇਹ ਪੁਰਸਕਾਰ 15 ਅਗਸਤ ਨੂੰ ਪ੍ਰਾਪਤ ਕਰਨ ਵਾਲੇ ਸਨ ਪਰ ਉਸ ਦਿਨ ਅਜਿਹਾ ਨਹੀਂ ਹੋ ਸਕਿਆ। ਸਰਕਾਰ ਨੇ ਉਦੋਂ ਕਿਹਾ ਸੀ ਕਿ ਸੀਵਾਨ ਮੁੱਖ ਮੰਤਰੀ ਤੋਂ ਬਾਅਦ 'ਚ ਕਿਸੇ ਹੋਰ ਦਿਨ ਇਹ ਪੁਰਸਕਾਰ ਪ੍ਰਾਪਤ ਕਰਨਗੇ।

ਇਸਰੋ ਚੀਫ ਨੇ ਇੱਥੇ ਅੱਜ ਯਾਨੀ ਵੀਰਵਾਰ ਨੂੰ ਸਕੱਤਰੇਤ 'ਚ ਪਲਾਨੀਸਵਾਮੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੁਰਸਕਾਰ ਪ੍ਰਦਾਨ ਕੀਤਾ। ਪੁਰਸਕਾਰ 'ਚ 8 ਗ੍ਰਾਮ ਗੋਲਡ ਮੈਡਲ, 5 ਲੱਖ ਰੁਪਏ ਦੀ ਨਕਦੀ ਅਤੇ ਪ੍ਰਸ਼ਸਿਤ ਪੱਤਰ ਸ਼ਾਮਲ ਹਨ। ਕਲਾਮ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜੋ ਵਿਗਿਆਨ ਅਤੇ ਤਕਨਾਲੋਜੀ, ਮਨੁੱਖਤਾ ਅਤੇ ਵਿਦਿਆਰਥੀ ਕਲਿਆਣ ਨੂੰ ਉਤਸ਼ਾਹ ਦੇਣ ਲਈ ਕੰਮ ਕਰਦੇ ਹਨ ਅਤੇ ਪੁਰਸਕਾਰ ਪਾਉਣ ਵਾਲਾ ਵਿਅਕਤੀ ਤਾਮਿਲਨਾਡੂ ਰਾਜ ਤੋਂ ਹੋਣਾ ਚਾਹੀਦਾ। ਪ੍ਰਸ਼ਸਿਤ ਪੱਤਰ 'ਚ ਕਿਹਾ ਗਿਆ ਹੈ ਕਿ ਸੀਵਾਨ ਦੀ ਅਗਵਾਈ 'ਚ ਇਸਰੋ ਨੇ 22 ਜੁਲਾਈ ਨੂੰ ਭਾਰਤ ਦੇ ਦੂਜੇ ਚੰਦਰਮਾ ਮਿਸ਼ਨ 'ਚੰਦਰਯਾਨ-2' ਦਾ ਸਫ਼ਲ ਲਾਂਚ ਕੀਤਾ ਸੀ ਅਤੇ ਉਹ 'ਸਿਤਾਰਾ', 6 ਡੀ ਟ੍ਰੇਜੇਕਟਰੀ ਸਿਮੁਲੇਸ਼ਨ ਸਾਫਟਵੇਅਰ ਦੇ ਮੁੱਖ ਸ਼ਿਲਪੀ ਹਨ। ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁੱਲ ਕਲਾਮ ਦੇ ਦਿਹਾਂਤ ਤੋਂ ਬਾਅਦ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਨੇ ਉਨ੍ਹਾਂ ਦੇ ਨਾਂ 'ਤੇ ਪੁਰਸਕਾਰ ਦਾ ਐਲਾਨ ਕੀਤਾ ਸੀ।


author

DIsha

Content Editor

Related News