ਤਾਮਿਲਨਾਡੂ : ਪਟਾਖਾ ਫੈਕਟਰੀ ''ਚ ਧਮਾਕਾ, 6 ਦੀ ਮੌਤ
Wednesday, Mar 27, 2019 - 09:35 PM (IST)

ਤਿਰੂਵਰੂਰ— ਤਾਮਿਲਨਾਡੂ ਦੇ ਤਿਰੂਵਰੂਰ ਤੋਂ ਕਰੀਬ 28 ਕਿਲੋਮੀਟਰ ਦੂਰ ਮੰਨਾਰਗੁੜੀ 'ਚ ਪਟਾਖਾ ਫੈਕਟਰੀ 'ਚ ਬੁੱਧਵਾਰ ਨੂੰ ਹੋਏ ਇਕ ਧਮਾਕੇ 'ਚ 6 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਤੇ ਬਚਾਅ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਯੂਨਿਟ 'ਚ ਪਟਾਖਾ ਬਣਾਉਣ ਦੀ ਸਮੱਗਰੀ ਨੂੰ ਸੰਭਾਲਦੇ ਸਮੇਂ ਯੂਨਿਟ 'ਚ ਧਮਾਕਾ ਹੋਇਆ।
ਉਨਾਂ੍ਹ ਦੱਸਿਆ ਕਿ ਮ੍ਰਿਤਕਾਂ 'ਚ ਇਸ ਫੈਕਟਰੀ ਦਾ ਮਾਲਿਕ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਇਮਾਰਤ 'ਚ ਇਹ ਇਕਾਈ ਸੀ ਉਹ ਢਹਿ ਗਈ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਕਾਰਨ ਚਾਰ ਲੋਕ ਬਾਹਰ ਜਾ ਢਿੱਗੇ ਤੇ ਦੋ ਲੋਕ ਮਲਬੇ ਹੇਠ ਦੱਬ ਗਏ। ਸਾਰਿਆਂ ਦੀ ਮੌਤ ਹੋ ਚੁੱਕੀ ਹੈ।