ਤਾਲਿਬਾਨ ਨੇ ਮਦਦ ਲਈ ਭਾਰਤ ਦਾ ਕੀਤਾ ਧੰਨਵਾਦ, ਕਿਹਾ- ਦੋਹਾਂ ਦੇਸ਼ਾਂ ਦੇ ਸੰਬੰਧ ਬਹੁਤ ਮਹੱਤਵਪੂਰਨ

Monday, Dec 13, 2021 - 04:33 PM (IST)

ਤਾਲਿਬਾਨ ਨੇ ਮਦਦ ਲਈ ਭਾਰਤ ਦਾ ਕੀਤਾ ਧੰਨਵਾਦ, ਕਿਹਾ- ਦੋਹਾਂ ਦੇਸ਼ਾਂ ਦੇ ਸੰਬੰਧ ਬਹੁਤ ਮਹੱਤਵਪੂਰਨ

ਕਾਬੁਲ- ਤਾਲਿਬਾਨ ਨੇ ਭਾਰਤ ਤੋਂ 1.6 ਮੀਟ੍ਰਿਕ ਟਨ ਮੈਡੀਕਲ ਮਦਦ ਦੀ ਪਹਿਲੀ ਖੇਪ ਅਫ਼ਗਾਨਿਸਤਾਨ ਪਹੁੰਚਣ ਤੋਂ ਬਾਅਦ ਭਾਰਤ ਦੀ ਤਾਰੀਫ਼ ਕਰਦੇ ਹੋਏ ਧੰਨਵਾਦ ਕੀਤਾ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਾ ਬੇਹੱਦ ਮਹੱਤਵਪੂਰਨ ਹੈ। ਭਾਰਤ ਵਲੋਂ ਭੇਜੀ ਗਈ ਮਦਦ ’ਚ ਜੀਵਨ ਰੱਖਿਅਕ ਦਵਾਈਆਂ ਹਨ, ਜਿਨ੍ਹਾਂ ਨੂੰ ਸ਼ਨੀਵਾਰ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਤੋਂ ਕਾਬੁਲ ਲਈ ਪਹੁੰਚਾਇਆ ਗਿਆ। ਭਾਰਤ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁਨਦਜਈ ਨੇ ਕਿਹਾ ਕਿ ਇਸ ਮਦਦ ਨਾਲ ਮੁਸ਼ਕਲ ਮੌਕੇ ਅਫ਼ਗਾਨਿਸਤਾਨ ’ਚ ਕਈ ਪਰਿਵਾਰਾਂ ਦੀ ਮਦਦ ਹੋਵੇਗੀ।

ਇਹ ਵੀ ਪੜ੍ਹੋ : PM ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ, ਬੋਲੇ- ਬਾਬਾ ਭੋਲੇਨਾਥ ਦੀ ਮਰਜ਼ੀ ਨਾਲ ਹੋਇਆ ਸਭ

ਮਾਮੁਨਦਜਈ ਨੇ ਟਵੀਟ ਕੀਤਾ,‘‘ਸਾਰੇ ਬੱਚਿਆਂ ਨੂੰ ਥੋੜ੍ਹੀ ਮਦਦ ਦੀ ਜ਼ਰੂਰਤ ਹੁੰਦੀ ਹੈ, ਕੁਝ ਉਮੀਦ ਅਤੇ ਉਨ੍ਹਾਂ ’ਚ ਕੋਈ ਵਿਸ਼ਵਾਸ ਕਰੇ। ਮੈਡੀਕਲ ਸਮੱਗਰੀ ਦੀ ਪਹਿਲੀ ਖੇਪ ਭਾਰਤ ਤੋਂ ਅੱਜ ਸਵੇਰੇ ਕਾਬੁਲ ਆਈ। 1.6 ਮੀਟ੍ਰਿਕ ਟਨ ਜੀਵਨ ਰੱਖਿਅਕ ਦਵਾਈਆਂ ਨਾਲ ਮੁਸ਼ਕਲ ਮੌਕੇ ਬਹੁਤ ਸਾਰੇ ਪਰਿਵਾਰਾਂ ਦੀ ਮਦਦ ਹੋਵੇਗੀ। ਭਾਰਤ ਦੇ ਲੋਕਾਂ ਦਾ ਤੋਹਫ਼ਾ।’’ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ (ਆਈ.ਈ.ਏ.) ਦੇ ਉੱਪ ਬੁਲਾਰੇ ਅਹਿਮਦੁੱਲਾ ਵਾਸਿਕ ਨੇ ਸ਼ਨੀਵਾਰ ਨੂੰ ਇਕ ਟਵੀਟ ’ਚ ਕਿਹਾ,‘‘ਭਾਰਤ ਖੇਤਰ ਦਾ ਮੋਹਰੀ ਦੇਸ਼ ਹੈ। ਅਫ਼ਗਾਨਿਸਤਾਨ ਅਤੇ ਭਾਰਤ ਦਾ ਸੰਬੰਧ ਬਹੁਤ ਮਹੱਤਵਪੂਰਨ ਹੈ।’’ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ’ਚ ਚੁਣੌਤੀਪੂਰਨ ਮਨੁੱਖੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਭਾਰਤੀਆਂ ਅਤੇ ਅਫ਼ਗਾਨਿਸਤਾਨੀ ਨਾਗਰਿਕਾਂ ਨੂੰ ਲੈ ਕੇ ਆਈ ਫਲਾਈਟ ਦੀ ਵਾਪਸੀ ’ਚ ਮੈਡੀਕਲ ਸਪਲਾਈ ਦੀ ਖੇਪ ਭੇਜੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News