ਕੁੜੀਆਂ ਦੇ ਟੁਕੜੇ ਕਰ ਕੁੱਤਿਆਂ ਨੂੰ ਖੁਆਉਂਦਾ ਹੈ ਤਾਲਿਬਾਨ, ਜ਼ਿੰਦਾ ਬਚੀ ਬੀਬੀ ਨੇ ਸੁਣਾਈ ਹੱਡਬੀਤੀ

Saturday, Aug 21, 2021 - 01:49 PM (IST)

ਨਵੀਂ ਦਿੱਲੀ : ਪੂਰੇ 20 ਸਾਲ ਬਾਅਦ ਅਫ਼ਗਾਨਿਸਤਾਨ ’ਤੇ ਤਾਲਿਬਾਨੀ ਹਕੁਮਤ ਕੀ ਕਾਇਮ ਹੋਈ ਮੰਨੋ ਅਫ਼ਗਾਨੀ ਬੀਬੀਆਂ ’ਤੇ ਜ਼ੁਲਮ ਦੀਆਂ ਹੱਦਾਂ ਪਾਰ ਕਰਨ ਦੀ ਤਾਲਿਬਾਨੀ ਅੱਤਵਾਦੀਆਂ ਨੂੰ ਛੋਟ ਹੀ ਮਿਲ ਗਈ। ਬੀਬੀਆਂ ਨੂੰ ਲੈ ਕੇ ਨਰਮੀ ਵਰਤਣ ਦੀਆਂ ਗੱਲਾਂ ਕਰਨ ਵਾਲੇ ਤਾਲਿਬਾਨ ਦੀ ਹਕੀਕਤ ਤੋਂ ਦੁਨੀਆ ਮੂੰਹ ਨਹੀਂ ਫੇਰ ਸਕਦੀ ਅਤੇ ਹਕੀਕਤ ਇਹ ਹੀ ਹੈ ਕਿ ਅਫ਼ਗਾਨਿਸਤਾਨ ਦੀ ਸਰਜਮੀਂ ’ਤੇ ਤਾਲਿਬਾਨ ਬੀਬੀਆਂ ’ਤੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ। ਤਾਜ਼ਾ ਮਾਮਲੇ ਵਿਚ ਗਜਨੀ ਸੂਬੇ ਦੀ 33 ਸਾਲਾ ਖਤੇਰਾ ਨੇ ਜੋ ਹੱਡਬੀਤੀ ਦੁਨੀਆ ਦੇ ਸਾਹਮਣੇ ਰੱਖੀ ਹੈ, ਉਹ ਸਰੀਰ ਵਿਚ ਕੰਬਣੀ ਪੈਦਾ ਕਰਨ ਲਈ ਕਾਫ਼ੀ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਤੇ ਕਬਜ਼ਾ ਬਣਾਈ ਰੱਖਣ ਲਈ ਤਾਲਿਬਾਨ ਸਾਹਮਣੇ ਖੜ੍ਹਾ ਹੋਇਆ ‘ਨਕਦੀ ਸੰਕਟ’

PunjabKesari

ਦਰਅਸਲ ਗਜਨੀ ਸੂਬੇ ਦੀ ਰਹਿਣ ਵਾਲੀ 33 ਸਾਲਾ ਖਤੇਰਾ ਨੇ ਅਫ਼ਗਾਨਿਸਤਾਨ ਦੀ ਸਰਜਮੀਂ ’ਤੇ ਤਾਲਿਬਾਨੀਆਂ ਵੱਲੋਂ ਕੀਤੀ ਜਾ ਰਹੀ ਉਸ ਬੇਰਹਿਮੀ ਨੂੰ ਬਿਆਨ ਕੀਤਾ ਹੈ, ਜੋ ਕਿਸੇ ਦੇ ਵੀ ਨਾ ਸਿਰਫ਼ ਰੌਂਗਟੇ ਖੜ੍ਹੇ ਕਰ ਸਕਦੀ ਹੈ, ਸਗੋਂ ਦਿਲੋ-ਦਿਮਾਗ਼ ਨੂੰ ਝੰਝੋੜ ਦੇਣ ਵਾਲੀ ਹੈ। ਆਪਣੀ ਆਪਬੀਤੀ ਬਿਆਨ ਕਰਦੇ ਹੋਏ ਖਤੇਰਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਲਿਬਾਨੀ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰੀ, ਜਿਸ ਵਿਚ ਉਹ ਵਾਲ-ਵਾਲ ਬੱਚ ਗਈ। ਖਤੇਰਾ ਕਹਿੰਦੀ ਹੈ ਕਿ ਅਫ਼ਗਾਨਿਸਤਾਨ ਵਿਚ ਹੁਣ ਮਨੁੱਖੀ ਅਧਿਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ, ਕਿਉਂਕਿ ਤਾਲਿਬਾਨੀ ਰਾਜ ਵਿਚ ਅਫ਼ਗਾਨੀ ਬੀਬੀਆਂ ਨੂੰ ਮਾਸ ਦੇ ਟੁੱਕੜੇ ਤੋਂ ਜ਼ਿਆਦਾ ਕੁੱਝ ਨਹੀਂ ਸਮਝਿਆ ਜਾ ਰਿਹਾ। ਅਫ਼ਗਾਨੀ ਬੀਬੀਆਂ ਨੂੰ ਤਾਲਿਬਾਨੀਆਂ ਨੂੰ ਜਦੋਂ ਸਜ਼ਾ ਦੇਣੀ ਹੁੰਦੀ ਹੈ ਤਾਂ ਉਹ ਉਨ੍ਹਾਂ ਨਾਲ ਨਾ ਸਿਰਫ਼ ਬਦਸਲੂਕੀ ਕਰਦੇ ਹਨ, ਸਗੋਂ ਉਨ੍ਹਾਂ ਦੇ ਸਰੀਰ ਦੇ ਟੁੱਕੜੇ ਕਰ, ਕੁੱਤਿਆਂ ਨੂੰ ਪਾ ਦਿੱਤੇ ਜਾਂਦੇ ਹਨ। ਤਾਲਿਬਾਨੀਆਂ ਲਈ ਔਰਤਾਂ ਸਿਰਫ਼ ਮਾਸ ਦਾ ਪੁਤਲਾ ਹਨ, ਜਿਨ੍ਹਾਂ ਦੇ ਸਰੀਰ ਨਾਲ ਕੁੱਝ ਵੀ ਕੀਤਾ ਜਾ ਸਕਦਾ ਹੈ। ਤਾਲਿਬਾਨ ਦੇ ਹਮਲੇ ਵਿਚ ਖਤੇਰਾ ਦੀਆਂ ਅੱਖਾਂ ਨਿਕਲ ਗਈਆਂ ਹਨ। ਫਿਲਹਾਲ ਉਹ ਨਵੀਂ ਦਿੱਲੀ ਵਿਚ 2020 ਤੋਂ ਇਲਾਜ਼ ਲਈ ਪਤੀ ਅਤੇ ਬੱਚੇ ਨਾਲ ਰਹਿ ਰਹੀ ਹੈ। 

ਇਹ ਵੀ ਪੜ੍ਹੋ: ਅੰਡਰਵਰਲਡ ਡੌਨ ਦੀ ਪ੍ਰੇਮਿਕਾ ਆਈ ਸਾਹਮਣੇ, ਕਿਹਾ ਫ਼ਿਲਮਾਂ ’ਚ ਲੱਗਦਾ ਹੈ ਦਾਊਦ ਇਬ੍ਰਾਹਿਮ ਦਾ ਪੈਸਾ

PunjabKesari

ਤੁਹਾਨੂੰ ਦੱਸ ਦੇਈਏ ਕਿ ਖਤੇਰਾ ਇਸ ਸਮੇਂ ਭਾਰਤ ਵਿਚ ਹੈ ਅਤੇ ਨਵੀਂ ਦਿੱਲੀ ਵਿਚ ਪਤੀ ਅਤੇ ਬੱਚੇ ਨਾਲ ਰਹਿ ਰਹੀ ਹੈ। ਇੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਖਤੇਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਤਾਬਿਲਾਨ ਦੇ ਲੜਾਕੇ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਨੂੰ ਉਸ ਸਮੇਂ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ 2 ਮਹੀਨੇ ਦੀ ਗਰਭਵਤੀ ਸੀ। ਉਨ੍ਹਾਂ ਦਾ ਕਸੂਰ ਬੱਸ ਇੰਨਾ ਸੀ ਕਿ ਉਹ ਅਫ਼ਗਾਨਿਸਤਾਨ ਦੇ ਪੁਲਸ ਵਿਭਾਗ ਵਿਚ ਨੌਕਰੀ ਕਰਦੀ ਸੀ। ਖਤੇਰਾ ਮੁਤਾਬਕ ਜਦੋਂ ਉਹ ਇਕ ਦਿਨ ਡਿਊਟੀ ਖ਼ਤਮ ਕਰਕੇ ਘਰ ਪਰਤ ਰਹੀ ਸੀ ਤਾਂ ਤਾਲਿਬਾਨੀ ਲੜਾਕਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਆਈ.ਡੀ. ਚੈਕ ਕਰਨ ਦੇ ਬਾਅਦ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਇੰਨਾ ਹੀ ਨਹੀਂ ਤਾਲਿਬਾਨੀ ਅੱਤਵਾਦੀਆਂ ਨੇ ਉਨ੍ਹਾਂ ਦੀਆਂ ਅੱਖਾਂ ’ਤੇ ਵੀ ਚਾਕੂ ਨਾਲ ਇਕ ਦੇ ਬਾਅਦ ਇਕ ਕਈ ਵਾਰ ਕੀਤੇ। ਖਤੇਰਾ ਦੱਸਦੀ ਹੈ ਕਿ ਉਨ੍ਹਾਂ ਲਈ ਕਾਬੁਲ ਅਤੇ ਫਿਰ ਦਿੱਲੀ ਆਉਣਾ ਆਸਾਨ ਇਸ ਲਈ ਸੀ ਕਿਉਂਕਿ ਉਨ੍ਹਾਂ ਕੋਲ ਉਸ ਸਮੇਂ ਕੁੱਝ ਪੈਸੇ ਸਨ, ਕਿਸਮਤ ਨੇ ਸਾਥ ਦਿੱਤਾ ਅਤੇ ਉਹ ਸਮਾਂ ਰਹਿੰਦੇ ਭਾਰਤ ਆ ਗਈ ਅਤੇ ਬੱਚ ਗਈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚੋਂ ਕੱਢੇ ਗਏ ਲੋਕਾਂ ਨੂੰ ਸ਼ਰਨ ਦੇਣ ਦੇ ਮਾਮਲੇ 'ਚ ਅਮਰੀਕੀ ਵਿਦੇਸ਼ ਮੰਤਰੀ ਦਾ ਵੱਡਾ ਬਿਆਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News