ਹੀਰੋ ਸਮਝ ਕੇ ਜਿਸ ਨਾਲ ਲੈਂਦੇ ਸਨ ਸੈਲਫੀ, ਨਿਕਲਿਆ ਲੁਟੇਰਾ
Friday, Apr 13, 2018 - 10:35 AM (IST)

ਨਵੀਂ ਦਿੱਲੀ— ਜਿਸ ਨੂੰ ਹੀਰੋ ਸਮਝ ਕੇ ਨੇੜੇ-ਤੇੜੇ ਦੇ ਲੋਕ ਉਸ ਨਾਲ ਸੈਲਫੀ ਲੈਂਦੇ ਸਨ, ਉਹ ਅਪਰਾਧੀ ਨਿਕਲਿਆ। ਇਸ ਅਪਰਾਧੀ ਨਾਲ ਸੈਲਫੀ ਦਾ ਕਰੇਜ ਇੰਨਾ ਵਧ ਸੀ ਕਿ ਲੋਕ 2500 ਰੁਪਏ ਦੀ ਫੀਸ ਤੱਕ ਚੁਕਾਉਂਦੇ ਸਨ। ਮਹਿੰਗੀ ਸਿਗਰਟ ਅਤੇ ਸ਼ਰਾਬ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਉਸ ਨੇ ਹੋਰ ਚਾਰ ਲੋਕਾਂ ਨਾਲ ਮਿਲ ਕੇ ਗਿਰੋਹ ਬਣਾਇਆ, ਜਿਸ 'ਚ 2 ਨਾਬਾਲਗ ਸ਼ਾਮਲ ਸਨ। ਨਜਫਗੜ੍ਹ ਦੇ ਨੰਦੂ ਗੈਂਗ ਤੋਂ ਪ੍ਰੇਰਿਤ ਹੋ ਕੇ ਐਤਵਾਰ ਨੂੰ ਹੀ ਇਸ ਗੈਂਗ ਨੇ ਇਕ ਓਲਾ ਕੈਬ ਲੁੱਟੀ ਸੀ। ਦਵਾਰਕਾ ਜ਼ਿਲੇ ਦੇ ਸਪੈਸ਼ਲ ਸਟਾਫ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। 7-8 ਅਪ੍ਰੈਲ ਦੀ ਰਾਤ 2 ਵਜੇ ਇਸ ਗੈਂਗ ਨੇ ਛਾਵਲਾ ਸਟੈਂਡ ਤੋਂ ਪੰਡਵਾਲਾ ਕਲਾਂ ਪਿੰਡ ਲਈ ਓਲਾ ਕੈਬ ਬੁੱਕ ਕੀਤੀ ਸੀ। ਰਸਤੇ 'ਚ ਡਰਾਈਵਰ ਤੋਂ ਕੈਬ ਲੈ ਕੇ ਫਰਾਰ ਹੋ ਗਿਆ। ਛਾਵਲਾ ਪੁਲਸ ਸਟੇਸ਼ਨ 'ਚ ਕੇਸ ਦਰਜ ਹੋਇਆ। ਪੁਲਸ ਦੀ ਜਾਂਚ 'ਚ 11 ਅਪ੍ਰੈਲ ਨੂੰ ਇਸ ਕੇਸ 'ਚ ਨਜਫਗੜ੍ਹ ਵਾਸੀ ਵਿਕਰਮ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ। ਸਪੈਸ਼ਲ ਸਟਾਫ ਨੇ ਛਾਵਲਾ ਥਾਣਾ ਦੀ ਪੁਲਸ ਨਾਲ ਮਿਲ ਕੇ ਰਾਤ 10 ਵਜੇ ਦੌਲਤਪੁਰ ਮੋੜ ਤੋਂ ਵਿਕਰਮ (22), ਆਕਾਸ਼ (22) ਅਤੇ ਸਾਗਰ (21) ਸਮੇਤ 2 ਨਾਬਾਲਗਾਂ ਨੂੰ ਫੜ ਲਿਆ। ਵਿਕਰਮ ਸਾਥੀ ਦੇ ਨਾਲ, ਜਿਸ ਮੋਟਰਸਾਈਕਲ 'ਤੇ ਆਇਆ, ਉਹ ਵੀ ਚੋਰੀ ਕੀਤੀ ਸੀ। ਤਲਾਸ਼ੀ ਲੈਣ 'ਤੇ ਇਨ੍ਹਾਂ ਕੋਲੋਂ ਇਕ ਪਿਸਟਲ, ਇਕ ਕਾਰਤੂਸ ਨਾਲ ਚਾਰ ਮੋਬਾਇਲ ਫੋਨ ਬਰਾਮਦ ਹੋਏ। ਇਨ੍ਹਾਂ 'ਚੋਂ ਹੀ ਇਕ ਫੋਨ ਤੋਂ ਕੈਬ ਬੁੱਕ ਕੀਤੀ ਗਈ ਸੀ। ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਕੈਬ ਵੀ ਬਰਾਮਦ ਕਰ ਲਈ ਗਈ। 2 ਹੋਰ ਸਨੈਚਿੰਗ ਦੇ ਮਾਮਲਿਆਂ ਦਾ ਵੀ ਖੁਲਾਸਾ ਇਸ ਗਿਰੋਹ ਨੇ ਕੀਤਾ ਹੈ।
ਵਿਕਰਮ ਨੇ ਦੱਸਿਆ ਕਿ ਉਹ 12ਵੀਂ ਪਾਸ ਹੈ। ਉਸ ਨੂੰ ਮਹਿੰਗੀ ਸਿਗਰਟ ਅਤੇ ਬੀਅਰ ਪੀਣ ਦਾ ਸ਼ੌਂਕ ਹੈ। ਨਜਫਗੜ੍ਹ ਦਾ ਨੰਦੂ ਗੈਂਗ ਉਸ ਦੀ ਪ੍ਰੇਰਨਾ ਹੈ, ਉਹ ਉਸੇ ਦੀ ਤਰਜ 'ਤੇ ਕਾਫੀ ਪੈਸਾ ਬਣਾਉਣਾ ਚਾਹੁੰਦਾ ਸੀ। ਨਜਫਗੜ੍ਹ 'ਚ ਉਹ ਕਾਫੀ ਫੇਮਸ ਵੀ ਹੈ ਅਤੇ ਨੌਜਵਾਨ ਉਸ ਨਾਲ ਸੈਲਫੀ ਅਤੇ ਫੋਟੋ ਖਿਚਵਾਉਣ ਦੇ ਕਰੇਜੀ ਰਹਿੰਦੇ ਹਨ। ਕੁਝ ਮਹੀਨਿਆਂ ਤੱਕ ਉਹ ਆਪਣੇ ਨਾਲ ਸੈਲਫੀ ਖਿਚਵਾਉਣ ਦੇ 500 ਰੁਪਏ ਲਿਆ ਕਰਦਾ ਸੀ, ਹੁਣ ਇਸ ਲਈ ਉਹ 2500 ਰੁਪਏ ਚਾਰਜ ਕਰਦਾ ਸੀ। ਵਿਕਰਮ ਨ ੇਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਉਸ ਦੀ ਮੁਲਾਕਾਤ ਸਾਗਰ ਨਾਲ ਹੋਈ। ਦੋਹਾਂ ਨੇ ਮਿਲ ਕੇ ਜਲਦੀ ਪੈਸਾ ਬਣਾਉਣ ਲਈ ਕਾਰ ਲੁੱਟ ਦੀ ਯੋਜਨਾ ਬਣਾਈ। ਵਿਕਰਮ ਆਪਣੇ ਗੈਂਗ 'ਚ ਨਾਬਾਲਗਾਂ ਨੂੰ ਸ਼ਾਮਲ ਕਰਨਾ ਚਾਹੁੰਦਾ ਸੀ ਤਾਂ ਕਿ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਨਜਫਗੜ੍ਹ ਦੇ 2 ਨਾਬਾਲਗਾਂ ਨੂੰ ਆਪਣੇ ਗੈਂਗ 'ਚ ਸ਼ਾਮਲ ਕਰ ਇਕ ਪਿਸਟਲ ਦਾ ਇੰਤਜ਼ਾਮ ਕੀਤਾ। ਆਕਾਸ਼ ਨੂੰ ਵੀ ਗੈਂਗ 'ਚ ਸ਼ਾਮਲ ਕਰਨਾ ਸਗਰਨਾ ਵਿਕਰਮ ਬਣਿਆ। ਇਨ੍ਹਾਂ ਕੋਲ ਚੋਰੀ ਦੀ ਇਕ ਮੋਟਰਸਾਈਕਲ ਸੀ, ਵਾਰਦਾਤ ਲਈ ਕਾਰ ਦੀ ਲੋੜ ਸੀ, ਇਸ ਲਈ ਕੈਬ ਲੁੱਟੀ।