ਖੁੱਲ੍ਹ ਗਏ ਤਾਜ ਮਹਿਲ ਦੇ ਦਰਵਾਜ਼ੇ, ਸੈਲਾਨੀਆਂ ਨੇ ਮਾਸਕ ਪਹਿਨ ਕੀਤਾ ‘ਤਾਜ’ ਦਾ ਦੀਦਾਰ

Monday, Sep 21, 2020 - 03:26 PM (IST)

ਖੁੱਲ੍ਹ ਗਏ ਤਾਜ ਮਹਿਲ ਦੇ ਦਰਵਾਜ਼ੇ, ਸੈਲਾਨੀਆਂ ਨੇ ਮਾਸਕ ਪਹਿਨ ਕੀਤਾ ‘ਤਾਜ’ ਦਾ ਦੀਦਾਰ

ਆਗਰਾ— ਤਾਜ ਮਹਿਲ ਅੱਜ ਤੋਂ ਯਾਨੀ ਕਿ ਸੋਮਵਾਰ ਨੂੰ ਸੈਲਾਨੀਆਂ ਲਈ ਖੁੱਲ੍ਹ ਗਿਆ ਹੈ। 17 ਮਾਰਚ 2020 ਨੂੰ ਕੋਰੋਨਾ ਆਫ਼ਤ ਕਾਰਨ ਤਾਜ ਮਹਿਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਕਰੀਬ 6 ਮਹੀਨੇ ਬਾਅਦ ਤਾਜ ਮਹਿਲ ਨੂੰ ਸੈਲਾਨੀਆਂ ਲਈ ਮੁੜ ਖੋਲਿ੍ਹਆ ਗਿਆ ਹੈ। ਸੈਲਾਨੀ ਮਾਸਕ ਪਹਿਨ ਕੇ ਤਾਜ ਮਹਿਲ ਪਹੁੰਚੇ ਅਤੇ ਇਸ ਦਾ ਦੀਦਾਰ ਕੀਤਾ। ਕੋਰੋਨਾ ਦੇ ਦੌਰ ’ਚ ਤਾਜ ਮਹਿਲ ਨੂੰ ਦੇਖਣ ਲਈ ਤਮਾਮ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਨ੍ਹਾਂ ਸਾਵਧਾਨੀਆਂ ਦਰਮਿਆਨ ਸੈਲਾਨੀਆਂ ਨੇ ਤਾਜ ਮਹਿਲ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਤਾਜ ਮਹਿਲ ਦੇ ਦੀਦਾਰ ਲਈ ਤਾਇਵਾਨ ਤੋਂ ਭਾਰਤ ਇਕ ਸੈਲਾਨੀ ਆਇਆ ਸੀ। 

PunjabKesari

ਤਾਜ ਮਹਿਲ ਦੀ ਟਿਕਟ ਖਿੜਕੀ ਅਜੇ ਬੰਦ ਹੈ ਅਤੇ ਆਨਲਾਈਨ ਟਿਕਟ ਲੈਣ ਦੀ ਵਿਵਸਥਾ ਕੀਤੀ ਗਈ ਹੈ। ਤਾਜ ਮਹਿਲ ’ਚ 5 ਹਜ਼ਾਰ ਸੈਲਾਨੀਆਂ ਨੂੰ ਜਾਣ ਦੀ ਆਗਿਆ ਦਿੱਤੀ ਗਈ ਹੈ। ਡਿਜ਼ੀਟਲ ਪੇਮੈਂਟ ਤੋਂ ਪਾਰਕਿੰਗ ਟਿਕਟ ਅਤੇ ਹੋਰ ਭੁਗਤਾਨ ਹੋ ਰਹੇ ਹਨ। ਤਾਜ ਮਹਿਲ ਦੇ ਦੀਦਾਰ ਲਈ ਸੈਲਾਨੀਆਂ ਨੂੰ ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ। 

PunjabKesari

ਤਾਜ ਮਹਿਲ ਖੁੱਲ੍ਹਣ ਨਾਲ ਹੀ ਇਕ ਗੱਲ ਸਾਫ ਹੋ ਗਈ ਹੈ ਕਿ ਭਾਰਤ ਦੇ ਲੋਕ ਕੋਰੋਨਾ ਵਰਗੀ ਮਹਾਮਾਰੀ ਨਾਲ ਲੱਗਭਗ ਜਿਊਣਾ ਸਿੱਖ ਗਏ ਹਨ। ਤਾਜ ਦੇ ਦੀਦਾਰ ਤੋਂ ਪਹਿਲਾਂ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਨਾਲ ਸੈਲਾਨੀ ਤਾਜ ਮਹਿਲ ਦੇਖਣ ਲਈ ਜਾ ਰਹੇ ਹਨ। 

PunjabKesari

ਓਧਰ ਭਾਰਤ ਦੇ ਪੁਰਾਤੱਤਵ ਸਰਵੇਖਣ ਬਸੰਤ ਕੁਮਾਰ ਨੇ ਦੱਸਿਆ ਕਿ ਤਾਜ ਮਹਿਲ ਵਿਚ ਇਕ ਦਿਨ ਵਿਚ 5 ਹਜ਼ਾਰ ਸੈਲਾਨੀਆਂ ਨੂੰ ਐਂਟਰੀ ਦਿੱਤੀ ਜਾਵੇਗੀ। ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਗਰੁੱਪ ਫੋਟੋਗ੍ਰਾਫ਼ੀ ਅਤੇ ਤਾਜ ਮਹਿਲ ਦੀ ਰੇਲਿੰਗ, ਕੰਧਾਂ ਨੂੰ ਛੂਹਣ ’ਤੇ ਮਨਾਹੀ ਹੈ। ਸਮੇਂ-ਸਮੇਂ ’ਤੇ ਕੰਪਲੈਕਸ ਨੂੰ ਸੈਨੇਟਾਈਜ਼ਰ ਕੀਤਾ ਜਾਵੇਗਾ। ਦੱਸ ਦੇਈਏ ਕਿ ਇਹ ਪਹਿਲਾਂ ਮੌਕਾ ਹੈ, ਜਦੋਂ ਤਾਜ ਮਹਿਲ 17 ਮਾਰਚ ਤੋਂ 20 ਸਤੰਬਰ ਲਈ ਬੰਦ ਰਿਹਾ ਹੈ।

PunjabKesari


author

Tanu

Content Editor

Related News