ਤਾਜ ਹੋਟਲ ਦਾ ਡਾਟਾ ਲੀਕ ਹੋਣ ਦਾ ਦਾਅਵਾ, ਆਨਲਾਈਨ ਵਿਕ ਰਹੀ 15 ਲੱਖ ਲੋਕਾਂ ਦੀ ਨਿੱਜੀ ਜਾਣਕਾਰੀ!

11/24/2023 10:19:29 AM

ਨਵੀਂ ਦਿੱਲੀ (ਇੰਟ.)– ਟਾਟਾ ਦੀ ਮਲਕੀਅਤ ਵਾਲੇ ਤਾਜ ਹੋਟਲ ਗਰੁੱਪ ਦਾ ਡਾਟਾ ਲੀਕ ਹੋਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਇਸ ਲੀਕ ’ਚ ਕਰੀਬ 15 ਲੱਖ ਲੋਕਾਂ ਦੀ ਨਿੱਜੀ ਜਾਣਕਾਰੀ ਉਜਾਗਰ ਹੋ ਸਕਦੀ ਹੈ। ਹੈਕਰਸ ਨੇ ਡਾਟਾ ਨੂੰ 5000 ਡਾਲਰ ਵਿਚ ਵਿਕਰੀ ਲਈ ਮੁਹੱਈਆ ਕੀਤਾ ਹੈ। ਧਮਕੀ ਦੇਣ ਵਾਲੇ ਹੈਕਰਸ ਨੇ ਕਿਹਾ ਕਿ ਗਾਹਕ ਡਾਟਾ 2014-2020 ਦਾ ਹੈ ਅਤੇ ਹੁਣ ਤੱਕ ਕਿਸੇ ਨੂੰ ਵੀ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਟਾਟਾ ਦੀ ਮਲਕੀਅਤ ਵਾਲੇ ਤਾਜ ਹੋਟਲ ਗਰੁੱਪ ਵਿਚ ਡਾਟਾ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ - ਪੈਸੇ ਨਾਲ ਜੁੜੀਆਂ ਇਹ 5 ਆਦਤਾਂ ਬਦਲ ਸਕਦੀਆਂ ਹਨ ਤੁਹਾਡੀ ਜ਼ਿੰਦਗੀ, ਜ਼ਰੂਰ ਦਿਓ ਧਿਆਨ

ਦੱਸ ਦੇਈਏ ਕਿ ਡਾਟਾ ਲੀਕ ਹੋਣ ਨੂੰ ਲੈ ਕੇ ਡਾਨਾਕੂਕੀਜ਼ ਨਾਂ ਦੇ ਹੈਕਰ ਗਰੁੱਪ ਨੇ ਇਸ ਲਈ 5,000 ਡਾਲਰ ਦੀ ਮੰਗ ਕੀਤੀ ਹੈ। ਰਿਪੋਰਟ ਮੁਤਾਬਕ ਡਾਟਾ ਲੀਕ ’ਚ ਗਾਹਕਾਂ ਦਾ ਨਿੱਜੀ ਡਾਟਾ ਜਿਵੇਂ ਪਤਾ, ਮੈਂਬਰਸ਼ਿਪ, ਆਈ. ਡੀ., ਮੋਬਾਇਲ ਨੰਬਰ ਅਤੇ ਹੋਰ ਨਿੱਜੀ ਆਈਡੈਂਟਿਟੀ ਇਨਫਾਰਮੇਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਹੈਕਰਸ ਨੇ ਸੌਦੇ ਲਈ 3 ਮੰਗਾਂ ਵੀ ਰੱਖੀਆਂ ਹਨ।

ਇਹ ਵੀ ਪੜ੍ਹੋ - 22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ

ਕੰਪਨੀ ਨੇ ਕਿਹਾ ਸੁਰੱਖਿਆ ਖਾਮੀਆਂ ਦਾ ਖਦਸ਼ਾ ਘੱਟ
ਤਾਜ ਗਰੁੱਪ ਚਲਾਉਣ ਵਾਲੀ ਇੰਡੀਅਨ ਹੋਟਲਸ ਕੰਪਨੀ ਲਿਮਟਿਡ (ਆਈ. ਐੱਚ. ਸੀ. ਐੱਲ.) ਦੇ ਇਕ ਬੁਲਾਰੇ ਨੇ ਕਿਹਾ ਕਿ ਸਾਨੂੰ ਕਿਸੇ ਅਜਿਹੇ ਵਿਅਕਤੀ ਬਾਰੇ ਪਤਾ ਲੱਗਾ ਹੈ, ਜੋ ਸੀਮਤ ਗਾਹਕ ਡਾਟਾ ਸੈਟ ਨੂੰ ਹੈਕ ਕਰਨ ਦਾ ਦਾਅਵਾ ਕਰ ਰਿਹਾ ਹੈ, ਜੋ ਸੰਵੇਦਨਸ਼ੀਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਗਾਹਕਾਂ ਦਾ ਡਾਟਾ ਸਾਡੇ ਲਈ ਸਭ ਤੋਂ ਅਹਿਮ ਹੈ। ਆਈ. ਐੱਚ. ਸੀ. ਐੱਲ. ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀ ਇਸ ਦਾਅਵੇ ਦੀ ਜਾਂਚ ਕਰ ਰਹੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ - Zomato-Swiggy ਨੂੰ ਮਿਲਿਆ 500 ਕਰੋੜ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਬੁਲਾਰੇ ਨੇ ਕਿਹਾ ਕਿ ਆਈ. ਐੱਚ. ਸੀ. ਐੱਲ. ਆਪਣੇ ਸਿਸਟਮ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਕਿਸੇ ਵੀ ਸੁਰੱਖਿਆ ਖਾਮੀਆਂ ਦਾ ਖਦਸ਼ਾ ਨਹੀਂ ਹੈ। ਸਾਈਬਰ ਸਕਿਓਰਿਟੀ ਫਰਮ ਸੇਫ ਸਕਿਓਰਿਟੀ ਦੇ ਸੀ. ਈ. ਓ. ਸਾਕੇਤ ਮੋਦੀ ਨੇ ਦੱਸਿਆ ਕਿ ਇਸ ’ਚ ਆਧਾਰ ਡਾਟਾ ਵਰਗੀ ਕੋਈ ਸਰਕਾਰੀ ਆਈ. ਡੀ. ਦੇ ਸ਼ਾਮਲ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News