ਜਾਸੂਸੀ ਲਈ ਪਤੀ ਨੇ ਲੁਆਏ ਸਨ 22 ਕੈਮਰੇ, ਪਤਨੀ ਨੇ ਪਤੀ ਦਾ ਭੰਨ ਦਿੱਤਾ ਸਿਰ

05/22/2019 9:52:32 PM

ਬੈਂਗਲੁਰੂ— ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਿਆਂ ਘਰ ’ਚ 22 ਖੁਫੀਆ ਕੈਮਰੇ ਲਗਵਾ ਕੇ ਪਤਨੀ ਦੀ ਨਿਗਰਾਨੀ ਕਰਨੀ ਸੁਦਰਸ਼ਨ (ਬਦਲਿਆਂ ਨਾਂ) ਨਾਮੀ ਇਕ ਪਤੀ ਨੂੰ ਮਹਿੰਗੀ ਪੈ ਗਈ। ਬਿਨਾਂ ਕਿਸੇ ਗਲਤੀ ਲਈ ਜਾਸੂਸੀ ਦੀ ਜਾਣਕਾਰੀ ਮਿਲਣ ’ਤੇ ਗੁੱਸੇ ’ਚ ਆਈ ਹੋਈ ਪਤਨੀ ਨੇ ਆਪਣੇ ਪਤੀ ਦੇ ਸਿਰ ਨੂੰ ਬੈਟ ਨਾਲ ਭੰਨ ਦਿੱਤਾ। ਹੁਣ ਪਤਨੀ ਨੇ ਤਲਾਕ ਲਈ ਅਰਜ਼ੀ ਵੀ ਦੇ ਦਿੱਤੀ ਹੈ। ਪਤੀ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹੈ।
ਮਿਲੀਆਂ ਖਬਰਾਂ ਮੁਤਾਬਕ ਪਤਨੀ ਨੇ ਕਿਹਾ ਕਿ ਮੈਂ ਆਪਣੇ 44 ਸਾਲਾ ਪਤੀ ਦੇ ਸ਼ੱਕੀ ਵਤੀਰੇ ਨੂੰ ਹੋਰ ਵਧੇਰੇ ਸਹਿਣ ਨਹੀਂ ਕਰ ਸਕਦੀ। ਪਤੀ ਨੇ ਦੋਸ਼ ਲਾਇਆ ਕਿ ਪਤਨੀ ਨੇ ਮੇਰੇ ਸਿਰ ’ਤੇ ਬੈਟ ਮਾਰ ਕੇ ਮੇਰਾ ਚਿਹਰਾ ਵਿਗਾੜ ਦਿੱਤਾ ਹੈ। ਦੋਹਾਂ ਨੇ 9 ਸਾਲ ਪਹਿਲਾਂ ਵਿਆਹ ਕੀਤਾ ਸੀ। ਅਸਲ ’ਚ ਜਦੋਂ ਪਹਿਲੀ ਵਾਰ ਸੁਦਰਸ਼ਨ ਵਿਆਹ ਲਈ ਆਪਣੀ ਹੋਣ ਵਾਲੀ ਪਤਨੀ ਦੇ ਘਰ ਗਿਆ ਤਾਂ ਉਸ ਦਾ ਦਿਲ ਉਸ ਦੀ ਛੋਟੀ ਭੈਣ ’ਤੇ ਆ ਗਿਆ। ਸੁਦਰਸ਼ਨ ਨੇ ਛੋਟੀ ਭੈਣ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਪਰ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਨਹੀਂ ਮੰਨਿਆ ਕਿਉਂਕਿ ਦੋਹਾਂ ਦੀ ਉਮਰ ’ਚ 11 ਸਾਲ ਦਾ ਫਰਕ ਸੀ। ਇਸ ਦੇ ਬਾਵਜੂਦ ਸੁਦਰਸ਼ਨ ਨੇ ਉਸ ਨਾਲ 2010 ’ਚ ਵਿਆਹ ਕਰਵਾ ਲਿਆ।
ਵਿਆਹ ਤੋਂ ਕੁਝ ਸਾਲ ਬਾਅਦ ਸੁਦਰਸ਼ਨ ਨੇ ਆਪਣੀ ਪਤਨੀ ’ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਘਰ ’ਚ 22 ਖੁਫੀਆ ਕੈਮਰੇ ਲਗਵਾ ਲਏ। ਪਤਨੀ ਦੇ ਘਰ ’ਚੋਂ ਬਾਹਰ ਜਾਣ ’ਤੇ ਇਕ ਪ੍ਰਾਈਵੇਟ ਜਾਸੂਸ ਉਸ ਦਾ ਪਿੱਛਾ ਕਰਦਾ ਸੀ।


Inder Prajapati

Content Editor

Related News