35 ਹੋਟਲਾਂ ''ਤੇ ਲਟਕੀ ਕਾਰਵਾਈ ਦੀ ਤਲਵਾਰ, 15 ਦਿਨਾਂ ਦੇ ਅੰਦਰ ਸੁੱਟਣ ਦੇ ਆਦੇਸ਼

04/19/2018 12:59:56 PM

ਸੋਲਨ— ਸੁਪਰੀਮ ਕੋਰਟ ਵੱਲੋਂ ਕਸੌਲੀ 'ਚ ਹੋਟਲਾਂ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਸੁੱਟਣ ਦੇ ਆਦੇਸ਼ਾਂ ਤੋਂ ਬਾਅਦ 35 ਹੋਟਲਾਂ 'ਤੇ ਕਾਰਵਾਈ ਦੀ ਤਲਵਾਰ ਲਟਕ ਗਈ ਹੈ। ਸਰਵਉੱਚ ਅਦਾਲਤ ਨੇ 15 ਦਿਨਾਂ ਦੇ ਅੰਦਰ ਗੈਰ-ਕਾਨੂੰਨ ਨਿਰਮਾਣ ਨੂੰ ਸੁੱਟਣ ਦੇ ਆਦੇਸ਼ ਦਿੱਤੇ ਹਨ। ਇਸ ਕਾਰਨ 13 ਹੋਟਲਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਕਿਉਂਕਿ ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ 13 ਹੋਟਲਾਂ ਨੂੰ ਗੈਰ-ਕਾਨੂੰਨੀ ਨਿਰਮਾਣ ਕਾਰਨ ਸੁੱਟਣ ਦੇ ਆਦੇਸ਼ ਦਿੱਤੇ ਸਨ। ਇਨ੍ਹਾਂ ਆਦੇਸ਼ਾਂ ਦੇ ਖਿਲਾਫ ਹੀ ਹੋਟਲ ਮਾਲਕਾਂ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਉੱਥੋਂ ਵੀ ਰਾਹਤ ਨਾ ਮਿਲਣ ਕਾਰਨ ਹੁਣ ਇਨ੍ਹਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਜਦੋਂ ਕਿ ਬਾਕੀ 22 ਹੋਟਲਾਂ ਦਾ ਮਾਮਲਾ ਅਜੇ ਵੀ ਗਰੀਨ ਟ੍ਰਿਬਿਊਨਲ 'ਚ ਚੱਲ ਰਿਹਾ ਹੈ।
ਗੈਰ-ਕਾਨੂੰਨ ਨਿਰਮਾਣ ਕਾਰਨ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਟੀ.ਸੀ.ਪੀ. ਦੇ ਆਦੇਸ਼ ਤੋਂ ਬਾਅਦ ਬਿਜਲੀ ਬੋਰਡ ਅਤੇ ਆਈ.ਪੀ.ਐੱਚ. ਵਿਭਾਗ ਨੇ ਇਨ੍ਹਾਂ ਹੋਟਲਾਂ ਦੇ ਬਿਜਲੀ-ਪਾਣੀ ਦੇ ਕਨੈਕਸ਼ਨ ਕੱਟ ਦਿੱਤੇ ਹਨ। ਪਿਛਲੇ ਕਈ ਮਹੀਨਿਆਂ ਤੋਂ ਹੋਟਲਾਂ 'ਚ ਟੈਂਕਰਾਂ ਦੇ ਮਾਧਿਅਮ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜਦੋਂ ਕਿ ਬਿਜਲੀ ਲਈ ਹੋਟਲਾਂ 'ਚ ਸੋਲਰ ਪਲਾਂਟ ਲਗਾਏ ਗਏ ਹਨ, ਜਿਨ੍ਹਾਂ ਨਾਲ ਕੰਮ ਚੱਲ ਰਿਹਾ ਹੈ। ਅਦਾਲਤ ਦੇ ਆਦੇਸ਼ ਤੋਂ ਬਾਅਦ ਧਰਮਪੁਰ-ਕਸੌਲੀ 'ਚ ਹੋਟਲਾਂ ਦੇ ਨਿਰਮਾਣ ਨੂੰ ਤੋੜਨ ਦੀ ਕਾਰਵਾਈ ਨਾਲ 3 ਹਜ਼ਾਰ ਕਰਮਚਾਰੀਆਂ ਦੀ ਨੌਕਰੀ 'ਤੇ ਵੀ ਸੰਕਟ ਛਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 35 ਹੋਟਲਾਂ 'ਚ ਕਰੀਬ 3 ਹਜ਼ਾਰ ਕਰਮਚਾਰੀ ਤਾਇਨਾਤ ਹਨ। ਇਸ ਨਾਲ ਹੋਟਲਾਂ 'ਚ ਕੋਸਟ ਕਟਿੰਗ ਹੋਣੀ ਸ਼ੁਰੂ ਹੋ ਜਾਵੇਗੀ।


Related News