ਸਵਾਤੀ ਮਾਲੀਵਾਲ ਦੀ ਵਿਗੜੀ ਤਬੀਅਤ, LNJP ਹਸਪਤਾਲ 'ਚ ਭਰਤੀ

Sunday, Dec 15, 2019 - 09:04 AM (IST)

ਸਵਾਤੀ ਮਾਲੀਵਾਲ ਦੀ ਵਿਗੜੀ ਤਬੀਅਤ, LNJP ਹਸਪਤਾਲ 'ਚ ਭਰਤੀ

ਨਵੀਂ ਦਿੱਲੀ—ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ) ਮੁਖੀ ਸਵਾਤੀ ਮਾਲੀਵਾਲ ਦੀ ਭੁੱਖ ਹੜਤਾਲ ਦੇ 13ਵੇਂ ਦਿਨ ਤਬੀਅਤ ਵਿਗੜ ਗਈ ਹੈ, ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ (ਐੱਲ.ਐੱਨ.ਜੇ.ਪੀ) ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸ ਦੇਈਏ ਕਿ ਰੇਪ ਦੇ ਦੋਸ਼ੀਆਂ ਨੂੰ ਜਲਦੀ ਫਾਂਸੀ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ 12 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੀ ਹੈ ਅਤੇ ਉਨ੍ਹਾਂ ਦਾ ਵਜ਼ਨ ਘੱਟ ਹੋ ਕੇ 8 ਕਿਲੋ ਘੱਟ ਹੋ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਭੁੱਖ ਹੜਤਾਲ ਦਾ ਅੱਜ ਸਵਾਤੀ ਮਾਲੀਵਾਲ ਦਾ 13ਵਾਂ ਦਿਨ ਹੈ।

PunjabKesari

ਜ਼ਿਕਰਯੋਗ ਹੈ ਕਿ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਇੱਕ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਹੱਤਿਆ ਤੋਂ ਬਾਅਦ ਉਨਾਵ 'ਚ ਗੈਂਗਰੇਪ ਪੀੜਤਾ ਨੂੰ ਸਾੜ ਕੇ ਮਾਰਨ ਦੀ ਘਟਨਾ ਤੋਂ ਬਾਅਦ ਸਵਾਤੀ ਮਾਲੀਵਾਲ ਭੁੱਖ ਹੜਤਾਲ 'ਤੇ ਬੈਠ ਗਈ। ਉਨ੍ਹਾਂ ਨੇ ਪਿਛਲੇ ਸਾਲ ਵੀ ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਭੁੱਖ ਹੜਤਾਲ ਕੀਤੀ ਸੀ। ਉਨ੍ਹਾਂ ਨੇ ਉਸ ਸਮੇਂ ਪੀ.ਐੱਮ. ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਮਾਮਲੇ ਦੇ ਦੋਸ਼ੀਆਂ ਨੂੰ 6 ਮਹੀਨਿਆਂ ਦੇ ਅੰਦਰ ਫਾਂਸੀ ਦਿੱਤੀ ਜਾਵੇ।

PunjabKesari

 


author

Iqbalkaur

Content Editor

Related News