ਸਵਾਤੀ ਮਾਲੀਵਾਲ ਨੇ ਪਿਤਾ 'ਤੇ ਲਾਏ ਯੌਨ ਸ਼ੋਸ਼ਣ ਦੇ ਦੋਸ਼, ਕਿਹਾ- ਡਰ ਕੇ ਬੈੱਡ ਹੇਠ ਲੁਕ ਜਾਂਦੀ ਸੀ

Sunday, Mar 12, 2023 - 10:33 AM (IST)

ਨਵੀਂ ਦਿੱਲੀ (ਅਨਸ)- ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਇਕ ਸਨਸਨੀਖੇਜ਼ ਪ੍ਰਗਟਾਵਾ ਕੀਤਾ। ਉਨ੍ਹਾਂ ਆਪਣੇ ਪਿਤਾ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ। ਸਵਾਤੀ ਨੇ ਕਿਹਾ ਕਿ ਜਦੋਂ ਮੈਂ ਬੱਚੀ ਸੀ ਤਾਂ ਮੇਰੇ ਪਿਤਾ ਮੇਰਾ ਸ਼ੋਸ਼ਣ ਕਰਦੇ ਸਨ। ਉਹ ਮੈਨੂੰ ਕੁੱਟਦੇ ਸਨ। ਜਦੋਂ ਉਹ ਘਰ ਆਉਂਦੇ ਸੀ ਤਾਂ ਮੈਨੂੰ ਬਹੁਤ ਡਰ ਲੱਗਦਾ ਸੀ। ਮੈਂ ਬਹੁਤ ਛੋਟੀ ਸੀ। ਕਈ ਵਾਰ ਬੈੱਡ ਦੇ ਹੇਠਾਂ ਲੁਕ ਜਾਂਦੀ ਸੀ। ਸਾਰੀ ਰਾਤ ਇਹ ਯੋਜਨਾ ਬਣਾਉਂਦੀ ਸੀ ਕਿ ਔਰਤਾਂ ਨੂੰ ਕਿਸ ਤਰੀਕੇ ਹੱਕ ਦੁਆਉਣੇ ਹਨ? ਮੈਂ ਫ਼ੈਸਲਾ ਕੀਤਾ ਸੀ ਕਿ ਕੁੜੀਆਂ ਅਤੇ ਔਰਤਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਸਬਕ ਸਿਖਾਵਾਂਗੀ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਝੌਂਪੜੀ 'ਚ ਅੱਗ ਲੱਗਣ ਨਾਲ 3 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਜਿਊਂਦੇ ਸੜੇ 

ਸਵਾਤੀ ਨੇ ਕਿਹਾ ਕਿ ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ ਉਹ ਮੈਨੂੰ ਕੁੱਟਣ ਲਈ ਆਉਂਦੇ ਸਨ ਤਾਂ ਉਹ ਮੇਰੀ ਗੁੱਤ ਫੜ ਲੈਂਦੇ ਸੀ। ਕੰਧ ਨਾਲ ਮੇਰਾ ਸਿਰ ਮਾਰਦੇ ਸੀ। ਇਸ ਕਾਰਨ ਸੱਟ ਲੱਗ ਜਾਂਦੀ ਸੀ ਅਤੇ ਖੂਨ ਵਗਦਾ ਸੀ। ਇਹ ਬਹੁਤ ਦਰਦਨਾਕ ਸੀ। ਮੇਰਾ ਇਹ ਮੰਨਣਾ ਹੈ ਕਿ ਜਦੋਂ ਇਨਸਾਨ ਨੂੰ ਬਹੁਤ ਜ਼ਿਆਦਾ ਤਸੀਹੇ ਝੱਲਣੇ ਪੈਂਦੇ ਹਨ ਤਾਂ ਹੀ ਉਹ ਦੂਜਿਆਂ ਦੇ ਦੁੱਖ ਨੂੰ ਸਮਝ ਸਕਦਾ ਹੈ। ਤਦ ਹੀ ਉਸ ਦੇ ਅੰਦਰ ਅਜਿਹੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਉਹ ਸਾਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੰਦਾ ਹੈ। ਸ਼ਾਇਦ ਮੇਰੇ ਨਾਲ ਵੀ ਇਹੀ ਹੋਇਆ। ਸਵਾਤੀ ਨੇ ਕਿਹਾ ਕਿ ਇਹ ਘਟਨਾ ਉਦੋਂ ਦੀ ਹੈ ਜਦੋਂ ਮੈਂ ਚੌਥੀ ਜਮਾਤ ’ਚ ਪੜ੍ਹਦੀ ਸੀ। ਜਦੋਂ ਤੱਕ ਮੈਂ ਆਪਣੇ ਪਿਤਾ ਕੋਲ ਰਹੀ, ਮੇਰੇ ਨਾਲ ਅਜਿਹਾ ਕਈ ਵਾਰ ਹੋਇਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News