ਬੱਚਿਆਂ ਨੂੰ ਅਗਵਾ ਕਰਨ ਲਈ ਸਵਾਮੀ ਨਿਤਿਆਨੰਦ ਵਿਰੁੱਧ ਮਾਮਲਾ ਦਰਜ, 2 ਪੈਰੋਕਾਰ ਗ੍ਰਿਫਤਾਰ
Thursday, Nov 21, 2019 - 01:51 AM (IST)
ਅਹਿਮਦਾਬਾਦ – ਗੁਜਰਾਤ ਦੇ ਅਹਿਮਦਾਬਾਦ ਵਿਖੇ ਆਪਣਾ ਆਸ਼ਰਮ ਚਲਾਉਣ ਲਈ ਬੱਚਿਆਂ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਣ ਦੇ ਦੋਸ਼ ਹੇਠ ਖੁਦ ਬਣੇ ਬਾਬਾ ਸਵਾਮੀ ਨਿਤਿਆਨੰਦ ਵਿਰੁੱਧ ਐੈੱਫ.ਆਈ.ਆਰ. ਦਰਜ ਕੀਤੀ ਗਈ ਹੈ।
ਇਨ੍ਹਾਂ ਬੱਚਿਆਂ ਨੂੰ ਪੈਰੋਕਾਰਾਂ ਕੋਲੋਂ ਚੰਦਾ ਇਕੱਠਾ ਕਰਨ ਦੇ ਕੰਮ ’ਚ ਲਾਇਆ ਗਿਆ ਸੀ। ਪੁਲਸ ਨੇ ਦੋ ਮਹਿਲਾ ਪੈੈਰੋਕਾਰਾਂ ਸਾਧਵੀ ਪ੍ਰਾਣ ਪ੍ਰਿਆਨੰਦ ਅਤੇ ਪ੍ਰਿਯਾਤਵ ਰਿਧੀ ਕਿਰਨ ਨੂੰ ਗ੍ਰਿਫਤਾਰ ਕੀਤਾ ਹੈ। ਦੋਹਾਂ ’ਤੇ ਘੱਟੋ-ਘੱਟ ਚਾਰ ਬੱਚਿਆਂ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਅਤੇ ਉਨ੍ਹਾਂ ਨੂੰ ਇਕ ਫਲੈਟ ’ਚ ਬੰਧਕ ਬਣਾ ਕੇ ਰੱਖਣ ਦਾ ਦੋਸ਼ ਹੈ।