ਮਮਤਾ ਬੈਨਰਜੀ ਨੂੰ ਚੁਣੌਤੀ ਦੇ ਰਹੇ ਸ਼ੁਭੇਂਦੁ ਅਧਿਕਾਰੀ ਹਨ 80 ਲੱਖ ਦੀ ਜਾਇਦਾਦ ਦੇ ਮਾਲਿਕ

Sunday, Mar 14, 2021 - 04:27 AM (IST)

ਮਮਤਾ ਬੈਨਰਜੀ ਨੂੰ ਚੁਣੌਤੀ ਦੇ ਰਹੇ ਸ਼ੁਭੇਂਦੁ ਅਧਿਕਾਰੀ ਹਨ 80 ਲੱਖ ਦੀ ਜਾਇਦਾਦ ਦੇ ਮਾਲਿਕ

ਕੋਲਕਾਤਾ - ਪੱਛਮੀ ਬੰਗਾਲ ਦੀ ਚੌਣ ਲੜਾਈ ਵਿੱਚ ਨੰਦੀਗ੍ਰਾਮ ਵਿਧਾਨਸਭਾ ਸੀਟ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਇੱਥੋਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੈਦਾਨ ਵਿੱਚ ਹਨ, ਤਾਂ ਉਥੇ ਹੀ ਬੀਜੇਪੀ ਨੇ ਇੱਥੋਂ ਉਮੀਦਵਾਰ ਦੇ ਰੂਪ ਵਿੱਚ ਸ਼ੁਭੇਂਦੁ ਅਧਿਕਾਰੀ ਨੂੰ ਉਤਾਰਿਆ ਹੈ। ਦੋਨਾਂ ਵਿਚਾਲੇ ਟੱਕਰ ਦਾ ਮੁਕਾਬਲਾ ਹੋਣ ਦੀ ਉਮੀਦ ਹੈ। ਨੰਦੀਗ੍ਰਾਮ ਤੋਂ ਬੀਜੇਪੀ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਆਰਥਿਕ ਰੂਪ ਤੌਰ 'ਤੇ ਵੀ ਕਾਫ਼ੀ ਮਜ਼ਬੂਤ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮੇ ਵਿੱਚ 80 ਲੱਖ ਤੋਂ ਜ਼ਿਆਦਾ ਦੀ ਜਾਇਦਾਦ ਦਾ ਵੇਰਵਾ ਦਿੱਤਾ ਹੈ।

ਬੀਜੇਪੀ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਵੱਲੋਂ ਦਿੱਤੇ ਗਏ ਹਲਫਨਾਮੇ ਦੇ ਅਨੁਸਾਰ ਉਨ੍ਹਾਂ ਦੀ ਕੁਲ ਜਾਇਦਾਦ 80,66,749.32 ਰੁਪਏ ਹੈ। ਉਨ੍ਹਾਂ ਦੀ ਚੱਲ ਜਾਇਦਾਦ 59,31,647.32 ਰੁਪਏ ਹੈ, ਜਦੋਂ ਕਿ ਉਨ੍ਹਾਂ ਦਾ ਬੈਂਕ ਬੈਲੇਂਸ 46,15,513.32 ਰੁਪਏ ਹੈ, ਜਿਸ ਵਿੱਚ ਉਨ੍ਹਾਂ ਦੇ ਚੋਣ ਖ਼ਰਚ ਖਾਤੇ ਵਿੱਚ 41,823 ਰੁਪਏ ਸ਼ਾਮਿਲ ਹਨ। ਉਥੇ ਹੀ ਸ਼ੁਭੇਂਦੁ ਅਧਿਕਾਰੀ ਦੇ ਅਨੁਸਾਰ 2019-20 ਵਿੱਚ ਉਨ੍ਹਾਂ ਦੀ ਕਮਾਈ 11 ਲੱਖ 15 ਹਜ਼ਾਰ 715 ਰੁਪਏ ਸੀ ਅਤੇ ਉਨ੍ਹਾਂ ਦੇ ਹੱਥ ਵਿੱਚ ਨਗਦੀ 50,000 ਰੁਪਏ ਸੀ।

ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ 5 ਲੱਖ 45,000 ਰੁਪਏ ਦੇ ਰਾਸ਼ਟਰੀ ਬਚਤ ਪ੍ਰਮਾਣ ਪੱਤਰ (ਐੱਨ.ਐੱਸ.ਸੀ.) ਹਨ ਅਤੇ 7 ਲੱਖ 71,165 ਰੁਪਏ ਦਾ ਬੀਮਾ ਹੈ। ਸ਼ੁਭੇਂਦੁ ਅਧਿਕਾਰੀ ਕੋਲ 46,21,102 ਰੁਪਏ ਦੀ ਜ਼ਮੀਨ ਵੀ ਹੈ। ਸ਼ੁਭੇਂਦੁ ਅਧਿਕਾਰੀ ਨੇ ਰਵੀਂਦਰ ਭਾਰਤੀ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ ਹੈ। ਦੱਸ ਦਈਏ ਕਿ ਨੰਦੀਗ੍ਰਾਮ ਤੋਂ ਸ਼ੁਭੇਂਦੁ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਨੰਦੀਗ੍ਰਾਮ ਵਿੱਚ ਦੂਜੇ ਪੜਾਅ ਵਿੱਚ ਇੱਕ ਅਪ੍ਰੈਲ ਨੂੰ ਵੋਟਾਂ ਪੈਣਗੀਆਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News