ਡਿਵਾਈਡਰ ਨਾਲ ਟੱਕਰ ਮਗਰੋਂ ਟਰੱਕ 'ਚ ਜਾ ਵੱਜੀ ਸ਼ਰਧਾਲੂਆਂ ਨਾਲ ਭਰੀ SUV, 4 ਦੀ ਗਈ ਜਾਨ, 3 ਹੋਰ ਜ਼ਖ਼ਮੀ
Monday, Apr 21, 2025 - 01:19 PM (IST)

ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਚਿਤੌੜਘੜ੍ਹ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਮੱਧ ਪ੍ਰਦੇਸ਼ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ।
ਪੁਲਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਹਾਦਸਾ ਨੀਮਚ-ਅਜਮੇਰ ਨੈਸ਼ਨਲ ਹਾਈਵੇ 'ਤੇ ਐਤਵਾਰ ਦੀ ਦੇਰ ਰਾਤ ਵਾਪਰਿਆ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਜਾਲੀਆ ਜਾਂਚ ਚੌਂਕੀ ਕੋਲ ਸ਼ਰਧਾਲੂਆਂ ਦੀ ਇਕ ਐੱਸ.ਯੂ.ਵੀ. ਸੜਕ ਦੇ ਕੰਢੇ ਡਿਵਾਈਡਰ ਨਾਲ ਟਕਰਾ ਗਈ ਤੇ ਸੰਤੁਲਨ ਗੁਆ ਕੇ ਸੜਕ ਦੇ ਦੂਜੇ ਪਾਸੇ ਜਾ ਪਹੁੰਚੀ, ਜਿੱਥੋਂ ਇਹ ਇਕ ਟਰੱਕ ਦੀ ਲਪੇਟ 'ਚ ਆ ਗਈ ਤੇ ਕਾਰ ਦੇ ਪਰਖੱਚੇ ਉੱਡ ਗਏ ਤੇ ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਦੇਸ਼ 'ਚ ਚੱਲ ਰਿਹਾ ਨਵੇਂ ਤਰ੍ਹਾਂ ਦਾ ਵੱਡਾ Fraud ! ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
ਮ੍ਰਿਤਕਾਂ ਦੀ ਪਛਾਣ ਸੰਜੈ (42), ਗੌਰਵ (32), ਅਨਿਲ (18) ਤੇ ਡਰਾਈਵਰ ਰਾਜੇਸ਼ ਵਜੋਂ ਹੋਈ ਹੈ, ਜਦਕਿ ਮ੍ਰਿਤਕਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਰਿਸ਼ਤੇਦਾਰ ਸਨ ਤੇ ਪੁਲਸ ਮਾਮਲੇ ਦੀ ਅਗਲੇਰੀ ਕਾਰਵਾਈ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e