ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਤ੍ਰਿਣਮੂਲ ’ਚ ਸ਼ਾਮਲ ਹੋਈ ਸੁਸ਼ਮਿਤਾ ਦੇਵ

Monday, Aug 16, 2021 - 05:51 PM (IST)

ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਤ੍ਰਿਣਮੂਲ ’ਚ ਸ਼ਾਮਲ ਹੋਈ ਸੁਸ਼ਮਿਤਾ ਦੇਵ

ਨਵੀਂ ਦਿੱਲੀ- ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਦੇਵ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸੋਮਵਾਰ ਨੂੰ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਈ। ਪਾਰਟੀ ਛੱਡਣ ਤੋਂ ਪਹਿਲਾਂ ਤੱਕ ਅਖਿਲ ਭਾਰਤੀ ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਕਾਂਗਰਸ ਬੁਲਾਰੇ ਦੀ ਜ਼ਿੰਮੇਵਾਰੀ ਨਿਭਾ ਰਹੀ ਸੁਸ਼ਮਿਤਾ ਨੇ 15 ਅਗਸਤ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜਿਆ ਸੀ। ਕਾਂਗਰਸ ਛੱਡਣ ਤੋਂ ਬਾਅਦ ਸੁਸ਼ਮਿਤਾ ਸੋਮਵਾਰ ਦੁਪਹਿਰ ਕੋਲਕਾਤਾ ’ਚ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੀ ਮੌਜੂਦਗੀ ’ਚ ਪਾਰਟੀ ’ਚ ਸ਼ਾਮਲ ਹੋ ਗਈ। ਤ੍ਰਿਣਮੂਲ ਕਾਂਗਰਸ ਨੇ ਪਾਰਟੀ ’ਚ ਸ਼ਾਮਲ ਹੋਣ ਲਈ ਸਾਬਕਾ ਸੰਸਦ ਮੈਂਬਰ ਦਾ ਸੁਆਗਤ ਕੀਤਾ। ਤ੍ਰਿਣਮੂਲ ਕਾਂਗਰਸ ਨੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਲਿਖਿਆ,‘‘ਅਸੀਂ ਆਪਣੇ ਤ੍ਰਿਣਮੂਲ ਪਰਿਵਾਰ ’ਚ ਅਖਿਲ ਭਾਰਤੀ ਮਹਿਲ ਕਾਂਗਰਸ ਦੀ ਸਾਬਕਾ ਪ੍ਰਧਾਨ ਸੁਸ਼ਮਿਤਾ ਦੇਵ ਦਾ ਗਰਮਜੋਸ਼ੀ ਨਾਲ ਸੁਆਗਤ ਕਰਦੇ ਹਾਂ।’’ 

PunjabKesari

ਦੱਸਣਯੋਗ ਹੈ ਕਿ ਕੁਝ ਸਮੇਂ ਤੋਂ ਸੁਸ਼ਮਿਤਾ ਦੇਵ ਦੇ ਅਸਤੀਫ਼ੇ ਦੀਆਂ ਖ਼ਬਰਾਂ ਕਾਂਗਰਸ ਤੋਂ ਵਾਰ-ਵਾਰ ਆ ਰਹੀਆਂ ਸਨ ਪਰ ਹਰ ਵਾਰ ਉਹ ਇਨ੍ਹਾਂ ਖ਼ਬਰਾਂ ਨੂੰ ਗਲਤ ਦੱਸੀ ਅਤੇ ਕਈ ਵਾਰ ਪਾਰਟੀ ਵੀ ਉਨ੍ਹਾਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਦਾ ਖੰਡਨ ਕਰਦੀ ਰਹੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ’ਤੇ ਖੁਦ ਦੇ ਨਾਮ ਨਾਲ ‘ਕਾਂਗਰਸ ਦੀ ਸਾਬਕਾ ਮੈਂਬਰ’ ਲਿਖ ਕੇ ਸਵੇਰੇ ਹੀ ਸਪੱਸ਼ਟ ਸੰਕੇਤ ਦੇ ਦਿੱਤਾ ਸੀ ਕਿ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ। ਦਿੱਗਜ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਮੋਹਨ ਦੇਵ ਦੀ ਧੀ ਸੁਸ਼੍ਰੀ ਦੇਵ ਆਸਾਮ ਦੇ ਸਿਲਚਰ ਸੰਸਦੀ ਸੀਟ ਤੋਂ 16 ਵੀਂ ਲੋਕ ਸਭਾ ਦੀ ਮੈਂਬਰ ਰਹੀ। ਸੰਸਦ ’ਚ ਇਕ ਤੇਜ ਤਰਾਰ ਕਾਂਗਰਸ ਨੌਜਵਾਨ ਨੇਤਾ ਦੇ ਰੂਪ ’ਚ ਉਨ੍ਹਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਕਾਂਗਰਸ ਦੇ ਹਰ ਏਜੰਡੇ ’ਤੇ ਉਹ ਅੱਗੇ ਹੋ ਕੇ ਸਦਨ ’ਚ ਪਾਰਟੀ ਲਈ ਆਪਣੀ ਗੱਲ ਰੱਖਦੀ। ਮਹਿਲਾ ਕਾਂਗਰਸ ਦੀ ਕਮਾਨ ਸੰਭਾਲਦੇ ਹੀ ਉਨ੍ਹਾਂ ਨੇ ਭਾਜਪਾ ’ਤੇ ਹਮਲਾ ਜਾਰੀ ਰੱਖਿਆ ਅਤੇ ਖਾਸ ਕਰ ਕੇ ਮਹਿੰਗਾਈ ਅਤੇ ਜਨਾਨੀਆਂ ਦੇ ਮੁੱਦਿਆਂ ’ਤੇ ਮਹਿਲਾ ਕਾਂਗਰਸ ਨੂੰ ਜ਼ਬਰਦਸਤ ਆਵਾਜ਼ ਦਿੱਤੀ ਪਰ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਕਾਂਗਰਸ ਛੱਡਣ ਦੀ ਚਰਚਾ ਹੁੰਦੀ ਰਹੀ ਹੈ।

PunjabKesari


author

DIsha

Content Editor

Related News