ਕੇਂਦਰ ਨਾਲ ਸਹੀ ਤਾਲਮੇਲ ਨਾ ਹੋਣ ਕਾਰਨ ਰਾਜ ਵਿਕਾਸ ਦੀ ਦੌੜ ''ਚ ਪਿੱਛੇ : ਸੁਸ਼ਮਾ ਸਵਰਾਜ

10/05/2015 2:43:46 PM


ਸਮਸਤੀਪੁਰ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਬਿਹਾਰ ਦੇ ਸਮਸਤੀਪੁਰ ''ਚ ਰੈਲੀ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਜੇ.ਡੀ.ਯੂ., ਆਰ. ਜੇ. ਡੀ. ਅਤੇ ਕਾਂਗਰਸ ਦੇ ਮਹਾ-ਗਠਜੋੜ ਤੋਂ ਸਾਵਧਾਨ ਰਹਿਣ ਨੂੰ ਕਿਹਾ । ਸੁਸ਼ਮਾ ਨੇ ਰੈਲੀ ''ਚ ਕਿਹਾ ,'''' ਉਨ੍ਹਾਂ ਦੀ ਵਾਪਸੀ ਨਾਲ ਬਿਹਾਰ ''ਚ ਜੰਗਲ ਰਾਜ 2'' ਦੀ ਵਾਪਸੀ ਹੋ ਜਾਵੇਗੀ ''''। ਸੁਸ਼ਮਾ ਨੇ ਸਭਾ ''ਚ ਮਹਾ-ਗਠਜੋੜ '' ਤੇ ਬਹਾਦਰੀ ਨਾਲ ਸਿਆਸੀ ਤੀਰ ਛੱਡੇ। ਬਿਹਾਰ ਦੇ ਵਿਕਾਸ ਲਈ ਐਨ.ਡੀ.ਏ ਦੀ ਸਰਕਾਰ ਬਣਾਉਣ ਨੂੰ ਜ਼ਰੂਰੀ ਦੱਸਦੇ ਹੋਏ ਕਿਹਾ ਕਿ ਕੇਂਦਰ ਦੇ ਨਾਲ ਸਹੀ ਤਾਲਮੇਲ ਨਾ ਹੋਣ ''ਤੇ ਰਾਜ  ਵਿਕਾਸ ਦੀ ਦੌੜ ''ਚ ਪਿੱਛੇ ਰਹਿ ਗਿਆ ਹੈ। 
ਸੁਸ਼ਮਾ ਨੇ ਕੇਂਦਰ ਸਰਕਾਰ ਦੀਆ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਜਪਾ ਵੱਲੋਂ ਜੋ ਵਿਕਾਸ ਦੀ ਲਕੀਰ ਖਿੱਚੀ ਗਈ ਹੈ। ਉਸ ਨੂੰ ਅਗਲੇ 5 ਸਾਲਾ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡਾ ਨਾਅਰਾ ਹੈ ''ਸਭ ਦਾ ਸਾਥ, ਸਭ ਦਾ ਵਿਕਾਸ'' ਅਤੇ ਬਿਹਾਰ ''ਚ ਭਾਜਪਾ ਦੇ ਅਗਵਾਈ ਹੇਠ ਐਨ.ਡੀ.ਏ. ਦੇ ਸੱਤਾ ''ਚ ਆਉਣ ਨਾਲ ਸਮਾਜ ਦੀਆ ਸਭ ਜਾਤੀਆਂ, ਧਰਮਾਂ ਅਤੇ ਫਿਰਕਿਆਂ ਨਾਲ ਸੰਬੰਧਤ ਲੋਕਾਂ ਦਾ ਬਰਾਬਰ ਰੂਪ ਨਾਲ ਵਿਕਾਸ ਹੋਵੇਗਾ। ਸ਼ੁਸ਼ਮਾ ਨੇ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਨਧਨ ਯੋਜਨਾ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਸ ਨਾਲ ਆਉਣ ਵਾਲੇ ਦਿਨਾਂ ''ਚ ਦੇਸ਼ ਦੇ ਕਰੋੜਾਂ ਲੋਕਾਂ ਨੂੰ ਆਰਥਿਕ ਰੂਪ ''ਚ ਖੁਸ਼ਹਾਲ ਬਣਾਉਣ ''ਚ ਬੁਹਤ ਮਦਦ ਮਿਲੇਗੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News