ਸੁਸ਼ਮਾ ਇਕ ਅਸਾਧਾਰਣ ਔਰਤ ਅਤੇ ਨੇਤਾ ਸੀ : UNGA ਮੁਖੀ

08/07/2019 2:48:44 PM

ਨਿਊਯਾਰਕ— ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ਦੀ ਪ੍ਰਧਾਨ ਮਾਰੀਆ ਫਰਨਾਂਡਾ ਐਸਿਪਨੋਸਾ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹਏ ਉਨ੍ਹਾਂ  ਨੂੰ ਇਕ 'ਆਸਾਧਾਰਣ' ਔਰਤ ਅਤੇ ਨੇਤਾ ਦੱਸਿਆ, ਜਿਨ੍ਹਾਂ ਨੇ ਆਪਣਾ ਜੀਵਨ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ,''ਸੁਸ਼ਮਾ ਸਵਰਾਜ ਦੇ ਦਿਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ, ਇਕ ਆਸਾਧਰਣ ਔਰਤ ਅਤੇ ਨੇਤਾ, ਜਿਨ੍ਹਾਂ ਨੇ ਆਪਣਾ ਜੀਵਨ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ, ਨੂੰ ਯਾਦ ਕਰਕੇ ਮੈਂ ਉਦਾਸ ਹਾਂ। ਮੈਨੂੰ ਭਾਰਤ ਯਾਤਰਾ ਦੌਰਾਨ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਮੈਂ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਾਂਗੀ।'' 

ਉਨ੍ਹਾਂ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਨੂੰ ਟੈਗ ਕਰਦੇ ਹੋਏ ਲਿਖਿਆ,''ਉਨ੍ਹਾਂ ਸਾਰੇ ਚਾਹੁਣ ਵਾਲਿਆਂ ਨਾਲ ਮੇਰੀ ਡੂੰਘੀ ਹਮਦਰਦੀ।'' ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਨੁਮਾਇੰਦੇ ਸਈਦ ਅਕਬਰੂਦੀਨ ਨੇ ਵੀ ਸਵਰਾਜ ਦੇ ਭਾਸ਼ਣਾਂ ਦੀ ਇਕ ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ। ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ,''ਅਮਿੱਟ ਯਾਦਾਂ ਪਿੱਛੇ ਛੱਡ ਗਈ।'' ਜ਼ਿਕਰਯੋਗ ਹੈ ਕਿ ਸਵਰਾਜ ਦਾ ਮੰਗਲਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਏਮਜ਼ 'ਚ ਦਿਹਾਂਤ ਹੋ ਗਿਆ। ਉਹ 67 ਸਾਲ ਦੇ ਸਨ।


Related News