4 ਦੇਸ਼ਾਂ ਦੀ ਯਾਤਰਾ ''ਤੇ ਗਈ ਸੁਸ਼ਮਾ ਸਵਰਾਜ ਨੇ ਬੈਲਜੀਅਮ ''ਚ ਕੀਤਾ ਯੋਗਾ
Friday, Jun 22, 2018 - 09:57 AM (IST)
ਬਰਸੇਲਜ਼— ਚਾਰ ਦੇਸ਼ਾਂ ਦੀ ਯਾਤਰਾ 'ਤੇ ਗਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੈਲਜੀਅਮ ਵਿਚ ਆਯੋਜਿਤ ਕੌਮਾਂਤਰੀ ਯੋਗਾ ਦਿਵਸ ਵਿਚ ਹਿੱਸਾ ਹੈ। ਇਸ ਯੋਗਾ ਦਿਵਸ ਦਾ ਆਯੋਜਨ ਯੂਰਪੀ ਸੰਸਦ ਵਿਚ ਕੀਤਾ ਗਿਆ। ਇਸ ਮੌਕੇ 'ਤੇ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ ਵੀ ਮੌਜਦ ਰਹੇ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਕੁੱਝ ਭਾਰਤੀ ਵੀ ਸ਼ਾਮਲ ਸਨ।

ਇਸ ਮੌਕੇ 'ਤੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਵਿਦੇਸ਼ ਮੰਤਰੀ ਨੇ ਯੋਗਾ ਨਾਲ ਹੋਣ ਵਾਲੇ ਲਾਭਾਂ ਨੂੰ ਦੱਸਿਆ ਅਤੇ ਕਿਹਾ ਕਿ ਪੂਰੀ ਦੁਨੀਆ ਵਿਚ ਯੋਗਾ ਨਾਲ ਲੋਕਾਂ ਨੂੰ ਕਾਫੀ ਲਾਭ ਪਹੁੰਚ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 17 ਤੋਂ 23 ਜੂਨ ਤੱਕ 4 ਦੇਸ਼ ਇਟਲੀ, ਫਰਾਂਸ, ਲਕਜ਼ਮਬਰਗ ਅਤੇ ਬੈਲਜੀਅਮ ਦੀ ਯਾਤਰਾ 'ਤੇ ਗਈ ਹੋਈ ਹੈ। ਚਾਰ ਦੇਸ਼ਾਂ ਦੀ ਯਾਤਰਾ 'ਦੇ ਆਖਰੀ ਪੜਾਅ 'ਤੇ ਸੁਸ਼ਮਾ ਸਵਰਾਜ ਬੈਲਜੀਅਮ ਵਿਚ ਹੈ।

