ਲੜਕੀ ਨਾਲ ਹੈਵਾਨੀਅਤ, ਪ੍ਰਾਈਵੇਟ ਪਾਰਟ ’ਚੋਂ ਮਿਲੇ ਸਰਜੀਕਲ ਬਲੇਡ ਤੇ ਕੰਕਰ
Friday, Jan 24, 2025 - 10:03 PM (IST)
ਮੁੰਬਈ – ਮਹਾਰਾਸ਼ਟਰ ਦੇ ਪਾਲਘਰ ਵਿਚ 20 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਇਕ ਆਟੋ-ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੇ ਲੜਕੀ ਨਾਲ ਕੁੱਟਮਾਰ ਵੀ ਕੀਤੀ ਸੀ।
ਪੁਲਸ ਮੁਤਾਬਕ ਪੀੜਤਾ ਨੂੰ ਸ਼ੱਕੀ ਹਾਲਤ ਵਿਚ ਗੋਰੇਗਾਓਂ ਰੇਲਵੇ ਸਟੇਸ਼ਨ ਨੇੜੇ ਦੇਖਿਆ ਗਿਆ ਸੀ। ਪੁੱਛਗਿੱਛ ਵਿਚ ਜਬਰ-ਜ਼ਨਾਹ ਦੀ ਗੱਲ ਸਾਹਮਣੇ ਆਈ। ਬਾਅਦ ਵਿਚ ਲੜਕੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਉਸ ਦੇ ਪ੍ਰਾਈਵੇਟ ਪਾਰਟ ’ਚੋਂ ਸਰਜੀਕਲ ਬਲੇਡ ਅਤੇ ਕੰਕਰ ਮਿਲੇ ਸਨ।
ਪੁਲਸ ਮੁਤਾਬਕ ਪੀੜਤਾ ਨੇ ਦੱਸਿਆ ਕਿ ਉਸ ਦੀ ਵਸਈ ਰੇਲਵੇ ਸਟੇਸ਼ਨ ’ਤੇ ਆਟੋ ਰਿਕਸ਼ਾ ਚਾਲਕ ਨਾਲ ਮੁਲਾਕਾਤ ਹੋਈ ਸੀ। ਆਟੋ ਰਿਕਸ਼ਾ ਚਾਲਕ ਲੜਕੀ ਨੂੰ ਵਸਈ ਬੀਚ ’ਤੇ ਲੈ ਗਿਆ ਜਿਥੇ ਉਸ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਜਬਰ-ਜ਼ਨਾਹ ਕੀਤਾ।
ਪੁਲਸ ਨੇ ਦੱਸਿਆ ਕਿ ਜਬਰ-ਜ਼ਨਾਹ ਤੋਂ ਬਾਅਦ ਪੀੜਤਾ ਡਰ ਗਈ ਸੀ। ਪਰਿਵਾਰ ਦੇ ਡਰ ਕਾਰਨ ਉਸ ਨੇ ਖੁਦ ਹੀ ਸਰਜੀਕਲ ਬਲੇਡ ਅਤੇ ਕੰਕਰ ਆਪਣੇ ਪ੍ਰਾਈਵੇਟ ਪਾਰਟ ਵਿਚ ਪਾ ਲਏ ਸਨ। ਪੁਲਸ ਨੇ ਕਿਹਾ ਕਿ ਦੋਸ਼ੀ ਦੀ ਭਾਲ ਵਿਚ ਕਈ ਟੀਮਾਂ ਨੂੰ ਲਾਇਆ ਗਿਆ ਸੀ। ਅਖੀਰ ਉਸ ਨੂੰ ਖੈਰਪਾੜਾ ਵਸਈ ਦੇ ਇਕ ਝੁੱਗੀ-ਝੌਪੜੀ ਵਾਲੇ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ।