''ਸਰਜੀਕਲ ਸਟ੍ਰਾਈਕ'' ਅੱਤਵਾਦ ਖ਼ਿਲਾਫ਼ ਭਾਰਤ ਦੀ ਨਵੀਂ ਨੀਤੀ ਦਾ ਉਦਾਹਰਣ ਸੀ : PM ਮੋਦੀ

Sunday, Sep 27, 2026 - 01:45 PM (IST)

''ਸਰਜੀਕਲ ਸਟ੍ਰਾਈਕ'' ਅੱਤਵਾਦ ਖ਼ਿਲਾਫ਼ ਭਾਰਤ ਦੀ ਨਵੀਂ ਨੀਤੀ ਦਾ ਉਦਾਹਰਣ ਸੀ : PM ਮੋਦੀ

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ 2016 'ਚ ਕੀਤੀ ਗਈ 'ਸਰਜੀਕਲ ਸਟ੍ਰਾਈਕ' ਅੱਤਵਾਦੀ ਹਮਲਿਆਂ ਦਾ ਦਰਦ ਝੱਲ ਰਹੇ ਭਾਰਤ ਦਾ ਫੈਸਲਾਕੁੰਨ ਜਵਾਬ ਸੀ ਅਤੇ ਇਸ ਨੇ ਅੱਤਵਾਦ ਨਾਲ ਨਜਿੱਠਣ ਦੀ ਦੇਸ਼ ਦੀ ਨੀਤੀ ਦੀ ਦੁਨੀਆ ਨੂੰ ਇਕ ਦਲੇਰਾਨਾ ਉਦਾਹਰਣ ਪੇਸ਼ ਕੀਤੀ। ਪੀਐੱਮ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਕਿਹਾ ਕਿ ਭਾਰਤ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਦੀ ਪਾਲਣਾ ਕਰਦਾ ਹੈ ਅਤੇ ਦੇਸ਼ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅੱਤਵਾਦ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਫੌਜ ਨੇ ਜੰਮੂ ਕਸ਼ਮੀਰ ਦੇ ਉੜੀ 'ਚ ਫ਼ੌਜ ਦੇ ਇਕ ਕਂਪ 'ਤੇ ਅੱਤਵਾਦੀ ਹਮਲੇ ਤੋਂ ਬਾਅਦ 28-29 ਸਤੰਬਰ 2016 ਨੂੰ ਕੰਟਰੋਲ ਰੇਖਾ (LoC) ਦੇ ਪਾਰ ਅੱਤਵਾਦੀ ਟਿਕਾਣਿਆਂ 'ਤੇ ਸਰਜੀਕਲ ਸਟ੍ਰਾਈਕ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਬਹਾਦਰ ਸੈਨਿਕਾਂ ਨੇ ਜਿਸ ਤਰ੍ਹਾਂ ਕੰਟਰੋਲ ਰੇਖਾ ਪਾਰ ਕਰ ਕੇ ਅੱਤਵਾਦ ਵਿਰੁੱਧ ਕਾਰਵਾਈ ਕੀਤੀ, ਉਸ ਨਾਲ ਪੂਰੀ ਦੁਨੀਆ ਹੈਰਾਨ ਰਹਿ ਗਈ ਸੀ।

ਪੀਐੱਮ ਮੋਦੀ ਨੇ ਕਿਹਾ,"ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅੱਤਵਾਦ ਦਾ ਸਖ਼ਤ ਅਤੇ ਫੈਸਲਾਕੁੰਨ ਜਵਾਬ ਦਿੱਤਾ ਜਾਵੇਗਾ। ਸਰਜੀਕਲ ਸਟ੍ਰਾਈਕ ਨੇ ਦੁਨੀਆ ਦੇ ਸਾਹਮਣੇ ਅੱਤਵਾਦ ਨਾਲ ਲੜਨ ਦੀ ਭਾਰਤ ਦੀ ਨੀਤੀ ਦੀ ਇਕ ਨਵੀਂ ਦਲੇਰਾਨਾ ਉਦਾਹਰਣ ਪੇਸ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਅੱਤਵਾਦੀ ਹਮਲਿਆਂ ਦਾ ਦਰਦ ਝੱਲ ਰਿਹਾ ਹੈ ਅਤੇ ਸਰਜੀਕਲ ਸਟ੍ਰਾਈਕ ਇਕ ਫੈਸਲਾਕੁੰਨ ਜਵਾਬ ਸੀ। ਉਨ੍ਹਾਂ ਕਿਹਾ, "ਭਾਰਤ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚੱਲ ਰਿਹਾ ਹੈ।"

ਪੀਐੱਮ ਮੋਦੀ ਨੇ ਜਨਗਣਨਾ ਪ੍ਰਕਿਰਿਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਨਗਣਨਾ ਇਕ ਰਾਸ਼ਟਰੀ ਜ਼ਿੰਮੇਵਾਰੀ ਹੈ ਅਤੇ ਇਸ 'ਚ ਹਰ ਨਾਗਰਿਕ ਦੀ ਭੂਮਿਕਾ ਹੈ। ਉਨ੍ਹਾਂ ਨੇ ਲੋਕਾਂ ਨੂੰ ਜਨਗਣਨਾ ਦੌਰਾਨ ਆਨਲਾਈਨ ਜਨਗਣਨਾ ਸਹੂਲਤ ਦਾ ਲਾਭ ਉਠਾਉਣ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਨਸ਼ਿਆਂ ਵਿਰੁੱਧ ਲੜਾਈ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨ ਨਸ਼ੇ ਖ਼ਿਲਾਫ਼ ਇਕਜੁਟ ਹੋ ਰਹੇ ਹਨ।

ਉਨ੍ਹਾਂ ਕਿਹਾ, "'ਨਸ਼ਾ ਮੁਕਤ ਯੁਵਾ ਮੁਹਿੰਮ' ਰਾਹੀਂ, ਨੌਜਵਾਨ ਰਚਨਾਤਮਕ ਮੁਹਿੰਮਾਂ ਅਤੇ ਗਤੀਵਿਧੀਆਂ ਰਾਹੀਂ ਜਾਗਰੂਕਤਾ ਫੈਲਾ ਰਹੇ ਹਨ।" ਪੀਐੱਮ ਮੋਦੀ ਨੇ ਕਿਹਾ ਕਿ 'ਨਸ਼ਾ ਮੁਕਤ ਯੁਵਾ ਮੁਹਿੰਮ' ਦੌਰਾਨ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਨਸ਼ੀਲੇ ਪਦਾਰਥਾਂ ਵਿਰੁੱਧ ਇਕ ਮਹੱਤਵਪੂਰਨ ਸੰਕਲਪ ਲਿਆ ਹੈ। ਉਨ੍ਹਾਂ ਕਿਹਾ,"ਨੌਜਵਾਨਾਂ ਨੇ ਖੁਦ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸੰਕਲਪ ਲਿਆ ਹੈ ਅਤੇ ਇਸ ਸੰਦੇਸ਼ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਲਈ ਹੈ।

ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਸਵਰਗੀ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੇ ਨੇਤਾ ਅਸ਼ੋਕ ਸਿੰਘਲ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮਾਜ 'ਚ ਰਹਿੰਦੇ ਹੋਏ ਇਕ ਸੰਨਿਆਸੀ ਜੀਵਨ ਬਤੀਤ ਕੀਤਾ। ਪੀਐੱਮ ਮੋਦੀ ਨੇ ਕਿਹਾ,''ਉਨ੍ਹਾਂ ਨੇ ਰਾਮ ਜਨਮ ਭੂਮੀ ਅੰਦੋਲਨ ਨੂੰ ਜੋ ਦਿਸ਼ਾ ਅਤੇ ਊਰਜਾ ਦਿੱਤੀ, ਉਸ ਦਾ ਨਤੀਜਾ ਅਸੀਂ ਅੱਜ ਅਯੁੱਧਿਆ 'ਚ ਇਕ ਵਿਸ਼ਾਲ ਮੰਦਰ ਦੇ ਰੂਪ 'ਚ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਹੇ ਹਾਂ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News