ਟਰੰਪ ਦੀ ਮੀਡੀਆ 'ਤੇ 'ਸਰਜੀਕਲ ਸਟ੍ਰਾਈਕ', CNN, MS NOW ਅਤੇ Politico ਵ੍ਹਾਈਟ ਹਾਊਸ ਤੋਂ ਬੈਨ

Saturday, Sep 19, 2026 - 07:13 AM (IST)

ਟਰੰਪ ਦੀ ਮੀਡੀਆ 'ਤੇ 'ਸਰਜੀਕਲ ਸਟ੍ਰਾਈਕ', CNN, MS NOW ਅਤੇ Politico ਵ੍ਹਾਈਟ ਹਾਊਸ ਤੋਂ ਬੈਨ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਕਦਮ ਚੁੱਕਦਿਆਂ ਪ੍ਰਮੁੱਖ ਮੀਡੀਆ ਅਦਾਰਿਆਂ CNN, MS NOW (MSNBC) ਅਤੇ Politico ਨੂੰ ਵ੍ਹਾਈਟ ਹਾਊਸ ਤੋਂ ਬੈਨ ਕਰ ਦਿੱਤਾ ਹੈ। ਟਰੰਪ ਨੇ ਇਨ੍ਹਾਂ ਮੀਡੀਆ ਹਾਊਸਾਂ 'ਤੇ ਝੂਠੀਆਂ ਤੇ ਭੁਲੇਖਾਪਾਊ ਖ਼ਬਰਾਂ (ਫੇਕ ਨਿਊਜ਼) ਫੈਲਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਹਵਾ 'ਚ ਉੱਡਦਾ ਜਹਾਜ਼ ਬਣਿਆ ਜੰਗ ਦਾ ਅਖਾੜਾ: ਕੇਬਿਨ 'ਚ ਮੁਸਾਫ਼ਰਾਂ ਵਿਚਾਲੇ ਚੱਲੇ ਘਸੁੰਨ-ਮੁੱਕੇ (ਵੇਖੋ Video)

'ਦੇਸ਼ ਨੂੰ ਸੱਚੀਆਂ ਖ਼ਬਰਾਂ ਦੀ ਲੋੜ' 

ਇਸ ਫੈਸਲੇ ਸੰਬੰਧੀ ਗੱਲਬਾਤ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, "ਸਾਡੇ ਦੇਸ਼ ਨੂੰ ਸੱਚੀਆਂ ਖ਼ਬਰਾਂ ਦੀ ਲੋੜ ਹੈ। ਸਾਨੂੰ ਇੱਕ ਨਿਰਪੱਖ ਅਤੇ ਇਮਾਨਦਾਰ ਪ੍ਰੈੱਸ ਦੀ ਲੋੜ ਹੈ। ਤੁਸੀਂ ਜਾਣਦੇ ਹੋ ਕਿ ਇਹਨਾਂ ਦੀ ਰਿਪੋਰਟਿੰਗ ਕਿੰਨੀ ਫਰਜ਼ੀ ਅਤੇ ਇੱਕਤਰਫ਼ਾ ਹੁੰਦੀ ਹੈ"। ਟਰੰਪ ਲੰਮੇ ਸਮੇਂ ਤੋਂ ਅਜਿਹੀ ਮੀਡੀਆ ਕਵਰੇਜ ਤੋਂ ਨਾਰਾਜ਼ ਚੱਲ ਰਹੇ ਹਨ ਜੋ ਉਹਨਾਂ ਦੇ ਖ਼ਿਲਾਫ਼ ਹੁੰਦੀ ਹੈ। 

ਮੀਡੀਆ ਨਾਲ ਪੁਰਾਣਾ ਟਕਰਾਅ 

ਡੋਨਾਲਡ ਟਰੰਪ ਦਾ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਨਾਲ ਟਕਰਾਅ ਦਾ ਲੰਮਾ ਇਤਿਹਾਸ ਰਿਹਾ ਹੈ। ਜਨਵਰੀ 2025 ਵਿੱਚ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਉਹਨਾਂ ਨੇ ਆਪਣੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਮੀਡੀਆ ਅਦਾਰਿਆਂ 'ਤੇ ਨਿਸ਼ਾਨਾ ਸਾਧਣਾ ਹੋਰ ਤੇਜ਼ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਟਰੰਪ 'ਦਿ ਨਿਊਯਾਰਕ ਟਾਈਮਜ਼' (The New York Times), 'ਦਿ ਵਾਲ ਸਟਰੀਟ ਜਰਨਲ' (The Wall Street Journal) ਅਤੇ 'ਬੀ.ਬੀ.ਸੀ.' (BBC) ਵਰਗੇ ਪ੍ਰਮੁੱਖ ਮੀਡੀਆ ਅਦਾਰਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਚੁੱਕੇ ਹਨ। ਟਰੰਪ ਦੇ ਇਸ ਕਦਮ ਤੋਂ ਬਾਅਦ ਪ੍ਰੈੱਸ ਦੀ ਆਜ਼ਾਦੀ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ : Reel ਦੇਖ ਕੇ ਆਰਡਰ ਕਰ 'ਤਾ ਸੋਲਰ ਪੈਨਲ, ਫਿਰ ਵਪਾਰੀ ਨਾਲ ਹੋ ਗਈ 19.35 ਲੱਖ ਰੁਪਏ ਦੀ ਠੱਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News