ਹਿੱਟ ਐਂਡ ਰਨ: ਲੜਕੀ ਨੂੰ ਸਾਹਮਣੇ ਦੇਖ ਕੇ ਨੌਜਵਾਨ ਨੇ ਭਜਾਈ ਕਾਰ, ਬੋਨਟ ’ਤੇ ਘੜੀਸਿਆ

Thursday, Sep 17, 2026 - 04:10 AM (IST)

ਹਿੱਟ ਐਂਡ ਰਨ: ਲੜਕੀ ਨੂੰ ਸਾਹਮਣੇ ਦੇਖ ਕੇ ਨੌਜਵਾਨ ਨੇ ਭਜਾਈ ਕਾਰ, ਬੋਨਟ ’ਤੇ ਘੜੀਸਿਆ

ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਬੁੱਧਵਾਰ ਸਵੇਰੇ ਜਨੇਸ਼ਵਰ ਮਿਸ਼ਰ ਪਾਰਕ ਦੇ ਨੇੜੇ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਗੋਮਤੀਨਗਰ ਵਿਸਥਾਰ ਥਾਣਾ ਖੇਤਰ ਵਿਚ ਲੜਕੀ ਸਵੇਰੇ ਪਾਰਕ ਦੇ ਨੇੜੇ ਚਾਹ ਪੀਣ ਗਈ ਸੀ। ਇਸੇ ਦੌਰਾਨ ਉਸ ਨੇ ਜਾਣ-ਪਛਾਣ ਵਾਲੇ ਨੌਜਵਾਨ ਨੂੰ ਇਕ ਹੋਰ ਲੜਕੀ ਨਾਲ ਦੇਖਿਆ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ। ਨੌਜਵਾਨ ਕਾਰ ਵਿਚ ਬੈਠ ਕੇ ਜਾਣ ਲੱਗਾ ਤਾਂ ਲੜਕੀ ਉਸ ਨੂੰ ਰੋਕਣ ਲਈ ਕਾਰ ਦੇ ਸਾਹਮਣੇ ਖੜ੍ਹੀ ਹੋ ਗਈ।

ਚਸ਼ਮਦੀਦਾਂ ਮੁਤਾਬਕ, ਚਾਲਕ ਨੇ ਪਹਿਲਾਂ ਹੌਲੀ ਰਫ਼ਤਾਰ ਨਾਲ ਕਾਰ ਅੱਗੇ ਵਧਾਈ, ਜਿਸ ਨਾਲ ਲੜਕੀ ਬੋਨਟ ’ਤੇ ਲਟਕ ਗਈ। ਕੁਝ ਦੂਰੀ ’ਤੇ ਚਾਲਕ ਨੇ ਅਚਾਨਕ ਰਫ਼ਤਾਰ ਵਧਾ ਦਿੱਤੀ ਜਿਸ ਨਾਲ ਲੜਕੀ ਸੜਕ ’ਤੇ ਡਿੱਗ ਪਈ। ਇਸ ਤੋਂ ਬਾਅਦ ਨੌਜਵਾਨ ਕਾਰ ਲੈ ਕੇ ਫਰਾਰ ਹੋ ਗਿਆ। ਆਸ-ਪਾਸ ਮੌਜੂਦ ਲੋਕਾਂ ਨੇ ਲੜਕੀ ਨੂੰ ਚੁੱਕਿਆ। ਪੁਲਸ ਉਸ ਨੂੰ ਹਸਪਤਾਲ ਲੈ ਗਈ। ਪੁਲਸ ਦੇ ਮੁਤਾਬਕ, ਲੜਕੀ ਤੋਂ ਘਟਨਾ ਦੀ ਜਾਣਕਾਰੀ ਲੈ ਕੇ ਸ਼ਿਕਾਇਤ ਦਰਜ ਕੀਤੀ ਜਾਵੇਗੀ। ਇਸ ਦੇ ਆਧਾਰ ’ਤੇ ਮੁਲਜ਼ਮ ਖਿਲਾਫ ਕਾਰਵਾਈ ਕੀਤੀ ਜਾਵੇਗੀ।
 


author

Inder Prajapati

Content Editor

Related News