RBI ਨੇ ਰਿਵਰਸ ਰੈਪੋ ਨੀਲਾਮੀ ਰਾਹੀਂ ਬੈਂਕਾਂ ’ਚੋਂ ਕੱਢੇ 75,026 ਕਰੋੜ ਰੁਪਏ

Wednesday, Sep 23, 2026 - 06:25 PM (IST)

RBI ਨੇ ਰਿਵਰਸ ਰੈਪੋ ਨੀਲਾਮੀ ਰਾਹੀਂ ਬੈਂਕਾਂ ’ਚੋਂ ਕੱਢੇ 75,026 ਕਰੋੜ ਰੁਪਏ

ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੁੱਧਵਾਰ ਨੂੰ ਇਕ ਦਿਨ ਦੀ ਵੈਰੀਏਬਲ ਰੇਟ ਰਿਵਰਸ ਰੈਪੋ ਨੀਲਾਮੀ ਰਾਹੀਂ 75,026 ਕਰੋੜ ਰੁਪਏ ਕੱਢੇ। ਬੈਂਕਾਂ ’ਚ ਵਾਧੂ ਨਕਦੀ ਵਿਚਾਲੇ ਇਹ ਕਦਮ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ

ਵੈਰੀਏਬਲ ਰੇਟ ਰਿਵਰਸ ਰੈਪੋ (ਵੀ. ਆਰ. ਆਰ. ਆਰ.) ਆਰ. ਬੀ. ਆਈ. ਦਾ ਇਕ ਕਰੰਸੀ ਨੀਤੀ ਉਪਾਅ ਹੈ, ਜਿਸ ਦੀ ਵਰਤੋਂ ਬੈਂਕਾਂ ’ਚ ਮੌਜੂਦ ਵਾਧੂ ਨਕਦੀ ਨੂੰ ਇਕ ਨਿਸ਼ਚਿਤ ਮਿਆਦ ਲਈ ਕੱਢਣ ਵਾਸਤੇ ਕੀਤੀ ਜਾਂਦੀ ਹੈ। ਇਸ ’ਚ ਵਿਆਜ ਦਰ ਨੀਲਾਮੀ ਰਾਹੀਂ ਤੈਅ ਹੁੰਦੀ ਹੈ। ਕੇਂਦਰੀ ਬੈਂਕ ਨੂੰ 75,000 ਕਰੋੜ ਰੁਪਏ ਦੀ ਨੋਟੀਫਾਈਡ ਰਾਸ਼ੀ ਦੇ ਮੁਕਾਬਲੇ 87,993 ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ। ਹਾਲਾਂਕਿ ਉਸ ਨੇ ਇਨ੍ਹਾਂ ’ਚੋਂ 75,026 ਕਰੋੜ ਰੁਪਏ ਦੀਆਂ ਬੋਲੀਆਂ ਪ੍ਰਵਾਨ ਕੀਤੀਆਂ।

ਇਹ ਵੀ ਪੜ੍ਹੋ :  ਸਰਕਾਰ ਦੀ ਨਿਗਰਾਨੀ 'ਚ ਆਵੇਗਾ E-Gold , ਜਾਣੋ ਆਮ ਨਿਵੇਸ਼ਕਾਂ ਲਈ ਕੀ ਬਦਲੇਗਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News