500 ਕਰੋੜ ਦੇ ਹੀਰਿਆਂ ’ਚ ਜੜੇ ‘ਗਣਪਤੀ’, ਦੂਰੋਂ-ਦੂਰੋਂ ਦੇਖਣ ਆ ਰਹੇ ਨੇ ਲੋਕ

09/03/2019 10:26:41 AM

ਨਵੀਂ ਦਿੱਲੀ— ਦੇਸ਼ ਭਰ ’ਚ ਗਣੇਸ਼ ਚਤੁਰਥੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਲੋਕ ਬਹੁਤ ਉਤਸ਼ਾਹ ਨਾਲ ਆਪਣੇ ਘਰ ਭਗਵਾਨ ਗਣੇਸ਼ ਦੀ ਮੂਰਤੀ ਸਥਾਪਤ ਕਰ ਰਹੇ ਹਨ। ਦੇਸ਼ ਦੇ ਕੋਨੇ-ਕੋਨੇ ਵਿਚ ਭਗਵਾਨ ਗਣੇਸ਼ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਕੋਈ ਨਾਰੀਅਲ ਨਾਲ ਗਣਪਤੀ ਨੂੰ ਬਣਾ ਰਿਹਾ ਹੈ ਅਤੇ ਕੋਈ ਫੁੱਲਾਂ ਤੇ ਰੰਗਾਂ ਦੀ ਖੂਬਸੂਰਤੀ ਨਾਲ ਗਣੇਸ਼ ਭਗਵਾਨ ਨੂੰ ਸ਼ਿੰਗਾਰ ਰਿਹਾ ਹੈ। ਜ਼ਿਆਦਾਤਰ ਲੋਕ ਇਸ ਵਾਰ ਈਕੋ-ਫਰੈਂਡਲੀ ਗਣੇਸ਼ ਮੂਰਤੀ ਦੀ ਸਥਾਪਨਾ ਕਰ ਰਹੇ ਹਨ। 

ਜੇਕਰ ਗੱਲ ਸੂਰਤ ਦੀ ਕੀਤੀ ਜਾਵੇ ਤਾਂ ਇੱਥੇ ਵੀ ਗਣੇਸ਼ ਭਗਵਾਨ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ। ਸੂਰਤ ਦੇ ਇਕ ਕਾਰੋਬਾਰੀ ਵਲੋਂ ਆਪਣੇ ਘਰ ਵਿਚ 500 ਕਰੋੜ ਦੇ ਹੀਰਿਆਂ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਗਣੇਸ਼ ਭਗਵਾਨ ਦੀ ਇਸ ਮੂਰਤੀ ਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਬਹੁਤ ਉਤਸ਼ਾਹ ਨਾਲ ਪੁੱਜ ਰਹੇ ਹਨ। ਗਣੇਸ਼ ਚਤੁਰਥੀ ਦੀ ਸ਼ੁਰੂਆਤ ਹੋਣ ਨਾਲ ਹੀ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਪ੍ਰਕਾਰ ਦੀਆਂ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਸੂਰਤ ਦੇ ਡਾਇਮੰਡ ਬ੍ਰੇਕਰ ਵਲੋਂ ਆਪਣੇ ਘਰ ’ਚ ਸਥਾਪਤ ਗਣੇਸ਼ ਮੂਰਤੀ ਬਹੁਤ ਖਾਸ ਹੈ। 

ਸੂਰਤ ਦੇ ਕਤਾਰਗਾਂਵ ਇਲਾਕੇ ਵਿਚ ਰਹਿਣ ਵਾਲੇ ਰਾਜੂਭਾਈ ਪਾਂਡਵ ਹੀਰਿਆਂ ਦੇ ਵਪਾਰ ਨਾਲ ਜੁੜੇ ਹੋਏ ਹਨ। ਸਾਲ 2005 ’ਚ ਜਦੋਂ ਹੀਰੇ ਖਰੀਦ ਰਹੇ ਸਨ ਤਾਂ ਉਸ ਦੌਰਾਨ ਰਾਜੂਭਾਈ ਨੂੰ ਇਕ ਭਗਵਾਨ ਗਣੇਸ਼ ਦੇ ਆਕਾਰ ਦਾ ਹੀਰਾ ਮਿਲ ਗਿਆ ਅਤੇ ਉਨ੍ਹਾਂ ਨੇ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਹੀਰਿਆਂ ਨਾਲ ਜੜੇ ਭਗਵਾਨ ਗਣੇਸ਼ ਦੀ ਮੂਰਤੀ ਬਣਾਏਗਾ। ਵਪਾਰੀ ਦਾ ਕਹਿਣਾ ਹੈ ਕਿ ਭਗਵਾਨ ਗਣੇਸ਼ ਦੀ ਮੂਰਤੀ ਨੂੰ ਖਾਸ ਰੂਪ ’ਚ ਤਿਆਰ ਕੀਤਾ ਗਿਆ ਹੈ। 


Tanu

Content Editor

Related News