ਮਹਾਰਾਸ਼ਟਰ 'ਤੇ ਕੱਲ ਸਵੇਰੇ 11:30 ਵਜੇ ਸੁਣਵਾਈ ਕਰੇਗੀ ਸੁਪਰੀਮ ਕੋਰਟ
Saturday, Nov 23, 2019 - 10:17 PM (IST)
ਮੁੰਬਈ - ਸ਼ਿਵ ਸੈਨਾ - ਐੱਨ. ਸੀ. ਪੀ. - ਕਾਂਗਰਸ ਵੱਲੋਂ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਕੱਲ ਸਵੇਰੇ 11:30 ਵਜੇ ਸੁਣਵਾਈ ਕਰੇਗੀ। ਤਿੰਨਾਂ ਦਲਾਂ ਨੇ ਮਿਲ ਕੇ ਸ਼ਨੀਵਾਰ ਰਾਤ ਸੁਪਰੀਮ ਕੋਰਟ 'ਚ ਇਕ ਮਹਿਲਾ ਦਾਇਰ ਕਰ ਭਾਜਪਾ ਦੇ ਦਵਿੰਦਰ ਫਡਣਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਦਿਵਾਉਣ ਦੇ ਮਹਾਰਾਸ਼ਟਰ ਦੇ ਰਾਜਪਾਲ ਦੇ ਫੈਸਲੇ ਨੂੰ ਖਾਰਿਜ ਕਰਨ ਦੀ ਅਪੀਲ ਕੀਤੀ ਅਤੇ ਅੱਗੇ ਖਰੀਦ-ਫਰੋਖਤ ਤੋਂ ਬਚਣ ਲਈ ਤੁਰੰਤ ਸ਼ਕਤੀ ਪ੍ਰੀਖਣ ਕਰਵਾਏ ਜਾਣ ਦੀ ਮੰਗ ਕੀਤੀ ਹੈ। ਤਿੰਨਾਂ ਦਲਾਂ ਨੇ ਰਾਜਪਾਲ ਨੂੰ ਇਕ ਨਿਰਦੇਸ਼ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ, ਜਿਸ 'ਚ ਸ਼ਿਵ ਸੈਨਾ ਪ੍ਰਮੁੱਖ ਉੱਧਵ ਠਾਕਰੇ ਦੀ ਅਗਵਾਈ 'ਚ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਸੱਦਾ ਦੇਣ ਨੂੰ ਆਖਿਆ ਗਿਆ ਹੈ। ਇਹ ਵੀ ਆਖਿਆ ਗਿਆ ਹੈ ਕਿ ਉਨ੍ਹਾਂ ਕੋਲ 144 ਤੋਂ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਹੈ।
ਪਟੀਸ਼ਨ ਕਰਤਾਵਾਂ ਨੇ ਦੋਸ਼ ਲਗਾਇਆ ਕਿ ਰਾਜਪਾਲ ਨੇ ਭੇਦਭਾਵਪੂਰਣ ਵਿਵਹਾਰ ਕੀਤਾ ਅਤੇ ਭਾਜਪਾ ਵੱਲੋਂ ਸੱਤਾ 'ਤੇ ਕਬਜ਼ਾ ਕੀਤੇ ਜਾਣ 'ਚ ਉਨ੍ਹਾਂ ਨੇ ਖੁਦ ਨੂੰ ਮੋਹਰਾ ਬਣਨ ਦਿੱਤਾ। ਤਿੰਨਾਂ ਦਲਾਂ ਨੇ 24 ਘੰਟਿਆਂ ਦੇ ਅੰਦਰ ਤੁਰੰਤ ਸ਼ਕਤੀ ਪ੍ਰੀਖਣ ਕਰਵਾਏ ਜਾਣ ਦੀ ਵੀ ਅਪੀਲ ਕੀਤੀ ਤਾਂ ਜੋ ਅੱਗੇ ਖਰੀਦ-ਫਰੋਖਤ ਤੋਂ ਬਚਿਆ ਦਾ ਸਕੇ। ਉਨ੍ਹਾਂ ਦੇ ਵਕੀਲ ਸੁਨੀਲ ਫਰਨਾਡੀਸ ਨੇ ਆਖਿਆ ਕਿ ਰਜਿਸਟ੍ਰੀ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਸੁਣਵਾਈ ਲਈ ਰਸਮੀ ਸੂਚੀਬੱਧ ਹੋਣ ਦਾ ਇੰਤਜ਼ਾਰ ਹੈ।
