ਭਾਵੇਂ ਗੋਦ ਲਿਆ ਬੱਚਾ, ਕਿਉਂ ਨਹੀਂ ਦਿੱਤੀ ਮੈਟਰਨਿਟੀ ਲੀਵ; ਸੁਪਰੀਮ ਕੋਰਟ ਨੇ ਕੀਤਾ ਸਵਾਲ

Friday, Nov 15, 2024 - 05:32 PM (IST)

ਭਾਵੇਂ ਗੋਦ ਲਿਆ ਬੱਚਾ, ਕਿਉਂ ਨਹੀਂ ਦਿੱਤੀ ਮੈਟਰਨਿਟੀ ਲੀਵ; ਸੁਪਰੀਮ ਕੋਰਟ ਨੇ ਕੀਤਾ ਸਵਾਲ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਕੇਂਦਰ ਨੂੰ ਉਸ ਵਿਵਸਥਾ ਦੇ ਪਿੱਛੇ ਦਾ ਤਰਕ ਦੱਸਣ ਲਈ ਕਿਹਾ ਹੈ, ਜਿਸ ਦੇ ਤਹਿਤ ਸਿਰਫ਼ ਉਨ੍ਹਾਂ ਔਰਤਾਂ ਨੂੰ ਜਣੇਪਾ ਛੁੱਟੀ ਦਾ ਲਾਭ ਲੈਣ ਦਾ ਅਧਿਕਾਰ ਹੈ, ਜਿਨ੍ਹਾਂ ਨੇ ਤਿੰਨ ਮਹੀਨੇ ਤੋਂ ਘੱਟ ਉਮਰ ਦੇ ਬੱਚੇ ਨੂੰ ਗੋਦ ਲਿਆ ਹੈ। ਅਦਾਲਤ ਮੈਟਰਨਿਟੀ ਬੈਨੀਫਿਟ ਐਕਟ, 1961 ਦੇ ਇਕ ਪ੍ਰਬੰਧ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ ਦੇ ਅਨੁਸਾਰ ਸਿਰਫ਼ ਉਹੀ ਔਰਤਾਂ 12 ਹਫ਼ਤਿਆਂ ਦੀ ਮਿਆਦ ਲਈ ਜਣੇਪਾ ਛੁੱਟੀ ਦਾ ਲਾਭ ਲੈਣ ਦਾ ਹੱਕਦਾਰ ਹਨ, ਜੋ ਤਿੰਨ ਮਹੀਨੇ ਤੋਂ ਘੱਟ ਉਮਰ ਦੇ ਬੱਚੇ ਨੂੰ ਗੋਦ ਲੈ ਰਹੀਆਂ ਹੋਣ। ਬੈਂਚ ਨੇ 12 ਨਵੰਬਰ ਦੇ ਆਪਣੇ ਆਦੇਸ਼ 'ਚ ਕਿਹਾ,''ਦੂਜੇ ਸ਼ਬਦਾਂ 'ਚ, ਜੇਕਰ ਕੋਈ ਔਰਤ ਤਿੰਨ ਮਹੀਨੇ ਤੋਂ ਵੱਧ ਉਮਰ ਦੇ ਬੱਚੇ ਨੂੰ ਗੋਦ ਲੈਂਦੀ ਹੈ, ਤਾਂ ਉਹ ਸੋਧ ਕਾਨੂੰਨ ਦੇ ਤਹਿਤ ਪ੍ਰਦਾਨ ਕੀਤੇ ਗਏ ਕਿਸੇ ਵੀ ਜਣੇਪਾ ਛੁੱਟੀ ਦੇ ਲਾਭ ਦੀ ਹੱਕਦਾਰ ਨਹੀਂ ਹੋਵੇਗੀ।''

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਬੈਂਚ ਨੇ ਕਿਹਾ ਕਿ ਕੇਂਦਰ ਨੇ ਤਿੰਨ ਮਹੀਨੇ ਦੀ ਉਮਰ ਤੈਅ ਕਰਨ ਨੂੰ ਉੱਚਿਤ ਠਹਿਰਾਉਂਦੇ ਹੋਏ ਆਪਣਾ ਜਵਾਬ ਦਾਖ਼ਲ ਕੀਤਾ ਹੈ ਪਰ ਸੁਣਵਾਈ ਦੌਰਾਨ ਕਈ ਮੁੱਦੇ ਸਾਹਮਣੇ ਆਏ ਹਨ, ਜਿਨ੍ਹਾਂ 'ਤੇ ਵਿਚਾਰ ਕਰਨ ਦੀ ਲੋੜ ਹੈ। ਅਦਾਲਤ ਨੇ ਕਿਹਾ,''ਅਜਿਹੇ ਹਾਲਾਤਾਂ 'ਚ, ਅਸੀਂ ਭਾਰਤ ਸੰਘ ਤੋਂ ਉਮੀਦ ਕਰਦੇ ਹਾਂ ਕਿ ਉਹ ਅੱਜ ਚਰਚਾ ਲਈ ਕੀਤੇ ਗਏ ਮੁੱਦੇ 'ਤੇ ਇਕ ਹੋਰ ਜਵਾਬ ਦਾਖ਼ਲ ਕਰੇ, ਵਿਸ਼ੇਸ਼ ਰੂਪ ਨਾਲ, ਇਹ ਕਹਿਣ ਦਾ ਕੀ ਤਰਕ ਹੈ ਕਿ ਸਿਰਫ਼ ਉਹੀ ਔਰਤ ਜਣੇਪਾ ਛੁੱਟੀ ਦਾ ਲਾਭ ਲੈਣ ਦੀ ਹੱਕਦਾਰ ਹੋਵੇਗੀ, ਜੋ ਤਿੰਨ ਮਹੀਨੇ ਤੋਂ ਘੱਟ ਉਮਰ ਦੇ ਬੱਚੇ ਨੂੰ ਗੋਦ ਲੈਂਦੀ ਹੈ, ਨਹੀਂ ਤਾਂ ਨਹੀਂ?'' ਅਦਾਲਤ ਨੇ ਕਿਹਾ ਕਿ ਜਵਾਬ ਤਿੰਨ ਹਫ਼ਤਿਆਂ ਦੇ ਅੰਦਰ ਦਾਖ਼ਲ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਦਾਖ਼ਲ ਕੀਤੇ ਜਾਣ ਵਾਲੇ ਉੱਤਰ ਦੀ ਇਕ ਕਾਪੀ ਪਟੀਸ਼ਨਕਰਤਾ ਦੇ ਵਕੀਲ ਨੂੰ ਪਹਿਲਾਂ ਹੀ ਦੇ ਦਿੱਤੀ ਜਾਵੇ ਅਤੇ ਜੇਕਰ ਕੋਈ ਜਵਾਬ ਹੋਵੇ ਤਾਂ ਉਸ ਨੂੰ ਇਕ ਹਫ਼ਤੇ ਦੇ ਅੰਦਰ ਦਾਖ਼ਲ ਕਰ ਦਿੱਤਾ ਜਾਵੇ। ਬੈਂਚ ਨੇ ਮਾਮਲੇ ਨੂੰ ਅੰਤਿਮ ਰੂਪ ਨਾਲ ਨਿਪਟਾਰੇ ਲਈ 17 ਦਸੰਬਰ ਦੀ ਤਾਰੀਖ਼ ਤੈਅ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News