ਮੋਦੀ ’ਤੇ ਅਸ਼ੋਭਨੀਕ ਕਾਰਟੂਨ ਵਿਵਾਦ : ਸੁਪਰੀਮ ਕੋਰਟ ਦੀ ਮੁਲਜ਼ਮ ਨੂੰ ਝਾੜ, ਫੇਸਬੁੱਕ ਤੋਂ ਹਟਾਏਗਾ
Monday, Jul 14, 2025 - 08:14 PM (IST)

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ’ਤੇ ਇਤਰਾਜ਼ਯੋਗ ਟਿੱਪਣੀਆਂ ਵਾਲੇ ਅਸ਼ੋਭਨੀਕ ਕਾਰਟੂਨ ਬਣਾਉਣ ਦੇ ਮੁਲਜ਼ਮ ਹੇਮੰਤ ਮਾਲਵੀਆ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਉਸਨੂੰ ਫੇਸਬੁੱਕ ਤੋਂ ਹਟਾਉਣ ਲਈ ਸੋਮਵਾਰ ਨੂੰ ਤਿਆਰ ਹੋ ਗਿਆ। ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਮਾਲਵੀਆ ਦੇ ਵਿਵਹਾਰ ’ਤੇ ਅਸਹਿਮਤੀ ਅਤੇ ਅਸੰਤੁਸ਼ਟੀ ਪ੍ਰਗਟਾਈ।