ਰਾਮਸੇਤੂ ''ਤੇ ਸੁਪਰੀਮ ਕੋਰਟ ਨੇ ਕੇਂਦਰ  ਨੂੰ ਦਿੱਤਾ 6 ਹਫਤਿਆਂ ਦਾ ਸਮਾਂ

Tuesday, Nov 14, 2017 - 03:55 AM (IST)

ਨਵੀਂ ਦਿੱਲੀ— ਰਾਮਸੇਤੂ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 6 ਹਫਤਿਆਂ ਦਾ ਸਮਾਂ ਦਿੱਤਾ ਹੈ। ਕੇਂਦਰ ਸਰਕਾਰ ਨੂੰ ਸਮਾਂ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਉਹ ਰਾਮਸੇਤੂ ਨੂੰ ਹਟਾਉਣਾ ਚਾਹੁੰਦੀ ਹੈ ਜਾਂ ਉਸ ਨੂੰ ਬਣਾਈ ਰੱਖਣਾ ਚਾਹੁੰਦੀ ਹੈ। 
ਗੌਰਤਲਬ ਹੈ ਕਿ ਇਸ ਪ੍ਰਾਜੈਕਟ ਦੀ ਸ਼ੁਰੂਆਤ ਭਾਰਤ ਦੇ ਪੂਰਬੀ ਅਤੇ ਪੱਛਮੀ ਕੰਢਿਆਂ ਦੇ ਵਿਚਾਲੇ ਸਮੁੰਦਰੀ ਟਰਾਂਸਪੋਰਟ ਦੀ ਸ਼ੁਰੂਆਤ ਲਈ ਕੀਤੀ ਗਈ ਸੀ। ਪ੍ਰਸਤਾਵਿਤ ਸੇਤੂ ਸਮੁੰਦਰਮ ਸ਼ਿਪਿੰਗ ਕੈਨਾਲ ਪ੍ਰਾਜੈਕਟ ਕੇਂਦਰ ਸਕਰਾਰ ਦਾ ਪ੍ਰਾਜੈਕਟ ਹੈ, ਜਿਸ ਚ ਇਸ ਖੇਤਰ ਨੂੰ ਵੱਡੇ ਜਹਾਜ਼ਾਂ ਦੀ ਟਰਾਂਸਪੋਰਟ ਦੇ ਲਾਇਕ ਬਣਾਉਣਾ ਹੈ। ਹਾਲਾਂਕਿ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਇਸ ਨੂੰ ਨਾ ਤੋੜੇ ਜਾਣ ਦੀ ਮੰਗ ਕੀਤੀ ਸੀ।


Related News