ਮਹਾਰਾਸ਼ਟਰ ਸੰਕਟ: SC ਤੋਂ ਸ਼ਿਵ ਸੈਨਾ ਦੇ ‘ਬਾਗੀ ਵਿਧਾਇਕਾਂ’ ਨੂੰ 12 ਜੁਲਾਈ ਤੱਕ ਦੀ ਅੰਤਰਿਮ ਰਾਹਤ

06/27/2022 5:33:48 PM

ਨਵੀਂ ਦਿੱਲੀ– ਮਹਾਰਾਸ਼ਟਰ ਦੇ ਤਾਜ਼ਾ ਸਿਆਸੀ ਸੰਕਟ ਨਾਲ ਸਬੰਧਤ ਵਿਵਾਦ ’ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ 12 ਜੁਲਾਈ ਤੱਕ ਦੀ ਅੰਤਰਿਮ ਰਾਹਤ ਦਿੱਤੀ। ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਡਿਪਟੀ ਸਪੀਕਰ, ਕੇਂਦਰ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ। ਜਸਟਿਸ ਸੂਰਈਆਕਾਂਤ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਹਾਲੀਡੇਅ ਬੈਂਚ ਨੇ ਸ਼ਿਵ ਸੈਨਾ ਦੇ ‘ਬਾਗੀ’ ਖੇਮੇ ਦੀ ਅਗਵਾਈ ਕਰ ਰਹੇ ਏਕਨਾਥ ਸ਼ਿੰਦੇ ਅਤੇ ਹੋਰ ਬਾਗੀ ਵਿਧਾਇਕਾਂ ਵਲੋਂ ਭਰਤ ਗੋਗਾਵਾਲੇ ਦੀਆਂ ਪਟੀਸ਼ਨਾਂ ’ਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ, ਕੇਂਦਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਆਪਣਾ ਪੱਖ ਰੱਖਣ ਨੂੰ ਕਿਹਾ। 

ਇਹ ਵੀ ਪੜ੍ਹੋ- CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

ਬੈਂਚ ਨੇ ਪਟੀਸ਼ਨਕਰਤਾਵਾਂ-ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਸਾਹਮਣੇ ਜਵਾਬ ਦਾਇਰ ਕਰਨ ਲਈ ਅੰਤਰਿਮ ਰਾਹਤ ਦਿੱਤੀ ਹੈ। ਉਨ੍ਹਾਂ ਨੂੰ 12 ਜੁਲਾਈ ਸ਼ਾਮ 5 ਵਜੇ ਤੱਕ ਆਪਣਾ ਜਵਾਬ ਦਾਖ਼ਲ ਕਰਨ ਦੀ ਆਗਿਆ ਦਿੱਤੀ।

ਇਹ ਵੀ ਪੜ੍ਹੋ- ਮਹਾਰਾਸ਼ਟਰ ’ਚ ਸਿਆਸੀ ਸੰਕਟ; ਸ਼ਿਵ ਸੈਨਾ ਖੇਮੇ ਦੇ 8 ਮੰਤਰੀ ਸ਼ਿੰਦੇ ਧੜੇ ਨਾਲ ਜੁੜੇ, ਇਕੱਲੇ ਪਏ ਊਧਵ

ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਦੇ ਤੌਰ ’ਤੇ ਅਜੇ ਚੌਧਰੀ ਦੀ ਨਿਯੁਕਤੀ ਅਤੇ ਗੋਗਾਵਾਲੇ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਲੋਂ ਸ਼ਿਵ ਸੈਨਾ ਦੇ 16 ‘ਬਾਗੀ ਵਿਧਾਇਕਾਂ’ ਨੂੰ ਅਯੋਗ ਐਲਾਨ ਕਰਨ ਸਬੰਧੀ ਨੋਟਿਸ ਨੂੰ ਚੁਣੌਤੀ ਹੈ। ਕੋਰਟ ਨੇ ਫ਼ਿਲਹਾਲ ਇਸ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਤੱਕ ਅਯੋਗਤਾ ਨਾਲ ਸਬੰਧਤ ਮੁੱਦੇ ’ਤੇ ਫ਼ੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਮਹਾਰਾਸ਼ਟਰ ਵਿਧਾਨ ਸਭਾ ’ਚ ਸ਼ਕਤੀ ਪਰੀਖਣ ਨਹੀਂ ਕਰਵਾਇਆ ਜਾ ਸਕਦਾ।


Tanu

Content Editor

Related News