ਸੁਪਰੀਮ ਕੋਰਟ ਨੇ ਦਿੱਲੀ ''ਚ ਨਿਰਮਾਣ ਕੰਮ ''ਤੇ ਲੱਗੀ ਪਾਬੰਦੀ ਹਟਾਈ

02/14/2020 5:05:36 PM

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਨਿਰਮਾਣ ਕੰਮ 'ਤੇ ਲੱਗੀ ਪਾਬੰਦੀ ਨੂੰ ਸੁਪਰੀਮ ਕੋਰਟ ਨੇ ਹਟਾ ਦਿੱਤਾ ਹੈ। ਦਿੱਲੀ-ਐੱਨ.ਸੀ.ਆਰ. 'ਚ ਹੁਣ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਨਿਰਮਾਣ ਕੰਮ 'ਤੇ ਪਾਬੰਦੀ ਨਹੀਂ ਰਹੇਗੀ। ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਇੰਦਰਾ ਬੈਨਰਜੀ ਦੀ ਬੈਂਚ ਨੇ ਹਵਾ ਸਾਫ਼ ਹੋਣ ਤੋਂ ਬਾਅਦ ਬਿਲਡਰਜ਼ ਦੀ ਪਟੀਸ਼ਨ 'ਤੇ ਆਪਣੇ ਪੁਰਾਣੇ ਆਦੇਸ਼ 'ਚ ਤਬਦੀਲੀ ਕੀਤੀ ਹੈ। ਪਿਛਲੇ ਸਾਲ ਨਵੰਬਰ-ਦਸੰਬਰ 'ਚ ਲਗਾਤਾਰ ਵਿਗੜਦੀ ਹਵਾ ਦੀ ਕਵਾਲਿਟੀ ਨੂੰ ਦੇਖਦੇ ਹੋਏ ਅਗਲੇ ਆਦੇਸ਼ ਤੱਕ ਨਿਰਮਾਣ ਕੰਮ 'ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਟੀ ਨੇ ਦਿੱਲੀ-ਐੱਨ.ਸੀ.ਆਰ. 'ਚ ਹੌਟ-ਮਿਕਸ ਪਲਾਂਟਸ ਅਤੇ ਸਟੋਨ-ਕ੍ਰਸ਼ਰ 'ਤੇ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਸੀ। ਹਵਾ ਦੀ ਕਵਾਲਿਟੀ ਸੁਧਾਰਨ ਲਈ ਦਿੱਲੀ ਸਰਕਾਰ ਨੇ ਓਡ-ਈਵਨ ਯੋਜਨਾ ਵੀ ਸ਼ੁਰੂ ਕੀਤੀ ਸੀ।

ਨਿਰਮਾਣ ਕੰਮਾਂ ਤੋਂ ਪ੍ਰਦੂਸ਼ਣ ਕਾਫੀ ਘੱਟ ਹੁੰਦਾ ਹੈ
ਇਸ ਰੋਕ ਵਿਰੁੱਧ ਕਈ ਸੰਗਠਨਾਂ ਨੇ ਆਵਾਜ਼ ਚੁੱਕੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਨਿਰਮਾਣ ਕੰਮਾਂ ਤੋਂ ਪ੍ਰਦੂਸ਼ਣ ਕਾਫੀ ਘੱਟ ਹੁੰਦਾ ਹੈ, ਜਦਕਿ ਇਸ ਦਾ ਅਸਰ ਦਿੱਲੀ-ਐੱਨ.ਸੀ.ਆਰ. ਦੇ ਕਈ ਲੱਖ ਲੋਕਾਂ 'ਤੇ ਪੈ ਰਿਹਾ ਹੈ। ਬਿਲਡਿੰਗ ਨਿਰਮਾਣ ਸਮੱਗਰੀ ਨਾਲ ਸਟੀਲ ਇੰਡਸਟਰੀ ਦਾ ਕੰਮ ਵੀ ਚੌਪਟ ਹੋਣਾ ਦੱਸਿਆ ਗਿਆ। ਨਿਰਮਾਣ ਉਦਯੋਗ ਨਾਲ ਜੁੜੇ ਲੋਕਾਂ ਨੇ ਵੱਡਾ ਅੰਦੋਲਨ ਕਰਨ ਦੀ ਵੀ ਧਮਕੀ ਦਿੱਤੀ। ਬਾਅਦ 'ਚ ਕੋਰਟ ਵਲੋਂ ਇਸ 'ਚ ਢਿੱਲ ਦਿੱਤੀ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ 'ਚ ਨਿਰਮਾਣ ਕੰਮਾਂ 'ਤੇ ਰੋਕ ਲੱਗੀ ਹੈ। ਪ੍ਰਦੂਸ਼ਣ ਕਾਰਨ ਸਾਲ 2017 'ਚ 6 ਦਿਨ, 2018 'ਚ 12 ਦਿਨ ਅਤੇ 2019 'ਚ ਮਹੀਨੇ ਭਰ ਤੋਂ ਜ਼ਿਆਦਾ ਦਿਨ ਤੱਕ ਰੋਕ ਲੱਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਸੰਬਰ ਮਹੀਨੇ 'ਚ ਨਿਰਮਾਣ ਕੰਮਾਂ ਨੂੰ ਦਿਨ 'ਚ ਕਰਨ ਦੀ ਛੋਟ ਦਿੱਤੀ ਸੀ। ਕੋਰਟ 'ਚ ਨਿਰਦੇਸ਼ ਅਨੁਸਾਰ, ਨਿਰਮਾਣ ਕੰਮ ਸ਼ਾਮ 6 ਵਜੇ ਤੱਕ ਹੀ ਕੀਤੇ ਜਾ ਸਕਦੇ ਸਨ। ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਇਸ 'ਤੇ ਰੋਕ ਲੱਗੀ ਸੀ। ਕੋਰਟ ਨੇ ਹੁਣ ਇਸ ਨੂੰ ਹਟਾ ਦਿੱਤਾ ਹੈ।


DIsha

Content Editor

Related News