ਮਾਣਹਾਨੀ ਮਾਮਲਾ : ਕੇਂਦਰ ਨੇ ਪ੍ਰਸ਼ਾਂਤ ਭੂਸ਼ਣ ਨੂੰ ਮੁਆਫ਼ ਕਰਨ ਦੀ ਕੀਤੀ ਅਪੀਲ

08/20/2020 2:17:47 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮਾਣਹਾਨੀ ਮਾਮਲੇ 'ਚ ਵਕੀਲ ਪ੍ਰਸ਼ਾਂਤ ਭੂਸ਼ਣ ਦੀ ਅਪੀਲ ਖਾਰਜ ਕਰ ਦਿੱਤੀ। ਭੂਸ਼ਣ ਨੇ ਵੀਰਵਾਰ ਨੂੰ ਸਜ਼ਾ 'ਤੇ ਹੋਣ ਵਾਲੀ ਬਹਿਸ ਨੂੰ ਟਾਲਣ ਅਤੇ ਸਮੀਖਿਆ ਪਟੀਸ਼ਨ ਲਗਾਉਣ ਦਾ ਮੌਕਾ ਦੇਣ ਦੀ ਅਰਜ਼ੀ ਲਗਾਈ ਸੀ। ਕੇਂਦਰ ਨੇ ਕੋਰਟ ਤੋਂ ਭੂਸ਼ਣ ਨੂੰ ਕਿਸੇ ਵੀ ਤਰ੍ਹਾਂ ਦੀ ਸਜ਼ਾ ਨਾ ਦੇਣ ਦੀ ਅਪੀਲ ਕੀਤੀ। ਜਿਸ 'ਤੇ ਕੋਰਟ ਨੇ ਕਿਹਾ ਕਿ ਜਦੋਂ ਤੱਕ ਉਹ (ਪ੍ਰਸ਼ਾਂਤ ਭੂਸ਼ਣ) ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਉਹ ਅਟਾਰਨੀ ਜਨਰਲ ਦੀ ਅਪੀਲ 'ਤੇ ਵਿਚਾਰ ਨਹੀਂ ਕਰ ਸਕਦੇ। ਸੁਣਵਾਈ ਦੌਰਾਨ ਕੋਰਟ ਨੇ ਸੀਨੀਅਰ ਵਕੀਲ ਨੂੰ ਕਿਹਾ ਕਿ ਜੇਕਰ ਅਸੀਂ ਤੁਹਾਨੂੰ ਸਜ਼ਾ ਦਿੰਦੇ ਹਾਂ ਤਾਂ ਸਮੀਖਿਆ 'ਤੇ ਫੈਸਲੇ ਤੱਕ ਇਹ ਲਾਗੂ ਨਹੀਂ ਹੋਵੇਗਾ। ਅਸੀਂ ਤੁਹਾਡੇ ਨਾਲ ਨਿਰਪੱਖ ਰਹਾਂਗੇ। ਸਾਨੂੰ ਲੱਗਦਾ ਹੈ ਕਿ ਤੁਸੀਂ ਇਸ ਬੈਂਚ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹੋ। ਉੱਥੇ ਹੀ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਜੇਕਰ ਸਜ਼ਾ ਨੂੰ ਟਾਲ ਦਿੱਤਾ ਜਾਂਦਾ ਹੈ ਤਾਂ ਕੋਈ ਆਫ਼ਤ ਨਹੀਂ ਆਏਗੀ।

ਕੋਰਟ 'ਚ ਪ੍ਰਸ਼ਾਂਤ ਭੂਸ਼ਣ ਦੇ ਵਕੀਲ ਦੁਸ਼ਯੰਤ ਦਵੇ ਨੇ ਕਿਹਾ ਕਿ ਨਿਆਇਕ ਸਮੀਖਿਆ ਦੇ ਅਧੀਨ ਅਪੀਲ ਸਹੀ ਹੈ ਅਤੇ ਸਜ਼ਾ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਜੇਕਰ ਸਜ਼ਾ ਟਾਲ ਦਿੱਤੀ ਜਾਵੇਗੀ ਤਾਂ ਕੋਈ ਆਫ਼ਤ ਨਹੀਂ ਆਏਗੀ। ਕੋਰਟ ਨੇ ਅਪਰਾਧਕ ਮਾਣਹਾਨੀ ਲਈ ਸਜ਼ਾ ਵਿਰੁੱਧ ਉਨ੍ਹਾਂ ਦੀ ਸਮੀਖਿਆ ਪਟੀਸ਼ਨ ਦਾਇਰ ਕਰਨ ਅਤੇ ਫੈਸਲਾ ਆਉਣ ਤੱਕ ਉਨ੍ਹਾਂ ਦੀ ਸਜ਼ਾ 'ਤੇ ਸੁਣਵਾਈ ਟਾਲਣ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ ਕਿ ਸਜ਼ਾ ਦੇ ਬਾਅਦ ਹੀ ਫੈਸਲਾ ਪੂਰਾ ਹੁੰਦਾ ਹੈ। ਫਿਲਹਾਲ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।


DIsha

Content Editor

Related News