ਪੈਂਟਾਗਨ ਨੇ ਇਜ਼ਰਾਈਲ ਨੂੰ ਗਾਜ਼ਾ ''ਚ ਨਾਗਰਿਕਾਂ ਦੀ ਸੁਰੱਖਿਆ ਦੀ ਕੀਤੀ ਅਪੀਲ

Wednesday, Mar 27, 2024 - 12:39 PM (IST)

ਪੈਂਟਾਗਨ ਨੇ ਇਜ਼ਰਾਈਲ ਨੂੰ ਗਾਜ਼ਾ ''ਚ ਨਾਗਰਿਕਾਂ ਦੀ ਸੁਰੱਖਿਆ ਦੀ ਕੀਤੀ ਅਪੀਲ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰੱਖਿਆ ਅਧਿਕਾਰੀਆਂ ਨੇ ਮੰਗਲਵਾਰ ਨੂੰ ਆਪਣੇ ਇਜ਼ਰਾਈਲੀ ਹਮਰੁਤਬਾ ਨੂੰ ਕਿਹਾ ਕਿ ਦੱਖਣੀ ਸ਼ਹਿਰ ਰਫਾਹ ਵਿੱਚ ਕੋਈ ਵੀ ਫੌਜੀ ਕਾਰਵਾਈ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਸਹਾਇਤਾ ਪਹੁੰਚਾਉਣ ਨੂੰ ਧਿਆਨ ਵਿੱਚ ਰੱਖਦੇ ਹੋਏ ਪੜਾਅਵਾਰ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਇਹ ਸੁਣਿਆ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸ ਬੈਠਕ ਦਾ ਗਾਜ਼ਾ ਲਈ ਇਜ਼ਰਾਈਲ ਦੀਆਂ ਯੋਜਨਾਵਾਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ 'ਤੇ ਕੀ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ: ਰੂਸ ਦੇ ਸੰਸਦ ਮੈਂਬਰ ਅੱਤਵਾਦੀ ਹਮਲੇ ਮਗਰੋਂ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਉਣ 'ਤੇ ਕਰ ਰਹੇ ਹਨ ਵਿਚਾਰ

ਅਮਰੀਕੀ ਨੇਤਾ ਰਫਾਹ ਵਿੱਚ ਜ਼ਮੀਨੀ ਹਮਲੇ ਦੇ ਵਿਰੁੱਧ ਲਗਾਤਾਰ ਚੇਤਾਵਨੀ ਦੇ ਰਹੇ ਹਨ ਅਤੇ ਇੱਕ ਵਿਕਲਪਿਕ ਅਤੇ ਨਿਸ਼ਾਨਾ ਮੁਹਿੰਮ ਲਈ ਜ਼ੋਰ ਦੇ ਰਹੇ ਹਨ। ਸੀਨੀਅਰ ਰੱਖਿਆ ਅਧਿਕਾਰੀ ਨੇ ਪੈਂਟਾਗਨ ਵਿੱਚ 90 ਮਿੰਟ ਦੀ ਮੀਟਿੰਗ ਨੂੰ "ਬਹੁਤ ਲਾਭਕਾਰੀ ਅਤੇ ਵਿਚਾਰਸ਼ੀਲ" ਦੱਸਿਆ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਗਾਜ਼ਾ ਵਿਚ ਮਨੁੱਖੀ ਸਥਿਤੀ ਵਿਚ ਸੁਧਾਰ ਦੀ ਸ਼ਰਤ 'ਤੇ ਇਜ਼ਰਾਈਨ ਨੂੰ ਭਵਿੱਖ ਵਿਚ ਅਮਰੀਰੀ ਫ਼ੌਜੀ ਸਹਾਇਤਾ ਦੇਣ ਦੀ ਗੱਲ ਕਹੀ ਹੈ ਤਾਂ ਉਨ੍ਹਾਂ ਨੇ ਇਸ 'ਤੇ ਇਤਰਾਜ਼ ਜਤਾਇਆ।

ਇਹ ਵੀ ਪੜ੍ਹੋ: ਕੈਨੇਡਾ 'ਚ ਰਾਤੋ-ਰਾਤ ਬਦਲੀ ਭਾਰਤੀ ਮੂਲ ਦੇ ਸੰਦੀਪ ਪਟੇਲ ਦੀ ਕਿਸਮਤ, ਲੱਗਾ  1 ਮਿਲੀਅਨ ਡਾਲਰ ਦਾ ਜੈਕਪਾਟ

ਅਧਿਕਾਰੀ ਦੇ ਅਨੁਸਾਰ, ਆਸਟਿਨ ਨੇ ਕਿਹਾ ਕਿ ਅਮਰੀਕਾ ਹਥਿਆਰਬੰਦ ਸੰਘਰਸ਼ ਅਤੇ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੇ ਅਨੁਸਾਰ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਇਸ ਬੈਠਕ ਵਿੱਚ ਜੁਆਇੰਟ ਚੀਫ਼ ਆਫ਼ ਸਟਾਫ਼ ਜਨਰਲ ਸੀ ਕਿਊ ਬਰਾਊਨ ਵੀ ਸ਼ਾਮਲ ਸਨ ਅਤੇ ਇਹ ਅਜਿਹੇ ਸਮੇਂ ਵਿੱਚ ਹੋਈ ਜਦੋਂ ਅਮਰੀਕਾ ਅਤੇ ਇਜ਼ਰਾਈਲ ਦੇ ਸਬੰਧਾਂ ਵਿਚ ਤਣਾਅ ਆ ਗਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ "ਖੇਤਰ ਵਿੱਚ ਇਜ਼ਰਾਈਲ ਦੀ ਗੁਣਾਤਮਕ ਫੌਜੀ ਬੜ੍ਹਤ ਯਕੀਨੀ ਬਣਾਉਣ ਲਈ ਇਜ਼ਰਾਈਲੀ ਅਤੇ ਅਮਰੀਕੀ ਰੱਖਿਆ ਅਦਾਰਿਆਂ ਵਿਚਕਾਰ ਮਹੱਤਵਪੂਰਨ ਸਹਿਯੋਗ" 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪਵਨ ਦਾਵਲੁਰੀ ਮਾਈਕ੍ਰੋਸਾਫਟ ਵਿੰਡੋਜ਼ ਦੇ ਨਵੇਂ ਮੁਖੀ ਨਿਯੁਕਤ

ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਬਲਾਂ ਨੂੰ ਸਟੀਕ ਨਿਸ਼ਾਨਾ ਬਣਾ ਕੇ ਕਾਰਵਾਈ ਕਰਨੀ ਚਾਹੀਦੀ ਹੈ ਜੋ ਗਾਜ਼ਾ ਵਿੱਚ ਕਿਤੇ ਵੀ ਮੌਜੂਦ ਹਮਾਸ ਨੇਤਾਵਾਂ ਦੇ ਖਿਲਾਫ ਪ੍ਰਭਾਵਸ਼ਾਲੀ ਰਹੀ ਹੈ। ਅਧਿਕਾਰੀ ਨੇ ਗੈਲੈਂਟ ਦੇ ਜਵਾਬ ਬਾਰੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀ ਨੇ ਕਿਹਾ, ''ਅੱਜ ਦੋਹਾਂ ਮੰਤਰੀਆਂ ਵਿਚਾਲੇ ਬਹੁਤ ਚੰਗੀ ਗੱਲਬਾਤ ਹੋਈ। ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਇੱਕ ਦੂਜੇ 'ਤੇ ਭਰੋਸਾ ਕਰਦੇ ਹਨ। ਉਹ ਦੋਸਤ ਹਨ।” ਗੈਲੈਂਟ ਨੇ ਇਜ਼ਰਾਈਲ ਲਈ ਚੱਲ ਰਹੇ ਖਤਰਿਆਂ 'ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ: ਭਾਰਤ ’ਚ ਹਰ 7 ਮਿੰਟ ’ਚ ਇਕ ਔਰਤ ਦੀ ਸਰਵਾਈਕਲ ਕੈਂਸਰ ਨਾਲ ਹੁੰਦੀ ਹੈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News