ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਹਾਈ ਕੋਰਟ ਦੇ ਜੱਜਾਂ ਦਾ ਕੀਤਾ ਤਬਾਦਲਾ

02/21/2019 1:51:17 AM

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ’ਚ ਕਾਲੇਜੀਅਮ ਨੇ ਮਦਰਾਸ ਹਾਈ ਕੋਰਟ ਦੇ ਜਸਟਿਸ ਐੱਚ. ਵੀ. ਮੁਰਲੀਧਰਨ, ਰਾਜਸਥਾਨ ਹਾਈ ਕੋਰਟ ਦੇ ਜਸਟਿਸ ਮੁਨੀਸ਼ਵਰ ਨਾਥ ਭੰਡਾਰੀ, ਤੇਲੰਗਾਨਾ ਹਾਈ ਕੋਰਟ ਦੇ ਜਸਟਿਸ ਪੀ. ਵੀ. ਰਾਧਾਕ੍ਰਿਸ਼ਨ ਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ’ਚ ਤਾਇਨਾਤ ਜਸਟਿਸ ਐੱਮ. ਵੈਂਕਟਨਾਰਾਇਣ ਭੱਟੀ ਦਾ ਤਬਾਦਲਾ ਕ੍ਰਮਵਾਰ ਮਣੀਪੁਰ, ਇਲਾਹਾਬਾਦ, ਕਲਕੱਤਾ ਤੇ ਕੇਰਲ ਹਾਈ ਕੋਰਟ ’ਚ ਕੀਤਾ ਜਾਣਾ ਪਾਸ ਕੀਤਾ ਹੈ। ਕਾਲੇਜੀਅਮ ਨੇ ਕਿਹਾ ਕਿ ਜਸਟਿਸ ਐੱਮ. ਬੀ. ਮੁਰਲੀਧਰਨ ਨੇ ਕੁਝ ਸਮੇਂ ਲਈ ਮਦਰਾਸ ਹਾਈ ਕੋਰਟ ਵਿਚ ਹੀ ਕੰਮ ਕਰਨ ਲਈ ਜਾਂ ਫਿਰ ਬਦਲ ਦੇ ਰੂਪ ’ਚ ਕਰਨਾਟਕ, ਆਂਧਰਾ ਪ੍ਰਦੇਸ਼, ਕੇਰਲ ਜਾਂ ਓਡਿਸ਼ਾ ਹਾਈ ਕੋਰਟ ’ਚ ਤਬਾਦਲਾ ਕੀਤੇ ਜਾਣ ਦੀ ਬੇਨਤੀ ਕੀਤੀ ਹੈ ਪਰ ਉਨ੍ਹਾਂ ਦੀ ਇਹ ਬੇਨਤੀ ਸਵੀਕਾਰ ਕਰਨੀ ਸੰਭਵ ਨਹੀਂ ਹੈ। ਉਕਤ ਸੂਚਨਾ ਹਾਈ ਕੋਰਟ ਦੀ ਵੈੱਬਸਾਈਟ ’ਤੇ ਬੁੱਧਵਾਰ ਨੂੰ ਅਪਲੋਡ ਕੀਤੀ ਗਈ।


Inder Prajapati

Content Editor

Related News