ਪਤੀ-ਪਤਨੀ ਦੇ ਝਗੜੇ ਨੂੰ ਸੁਪਰੀਮ ਕੋਰਟ ਨੇ ਸੁਲਝਾਇਆ, ਤਲਾਕ ਨੂੰ ਦਿੱਤੀ ਮਨਜ਼ੂਰੀ
Sunday, Mar 11, 2018 - 01:00 PM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਇਕ ਜੋੜੇ ਦਰਮਿਆਨ 7 ਸਾਲਾਂ ਤੋਂ ਚੱਲ ਰਹੇ ਵਿਆਹਿਕ ਵਿਵਾਦ ਨੂੰ ਆਪਸੀ ਸਲਾਹ ਨਾਲ ਤਲਾਕ ਕਰਵਾ ਕੇ ਖਤਮ ਕੀਤਾ। ਇਸ ਮਾਮਲ 'ਚ ਆਖਰੀ ਫੈਸਲਾ ਆਉਣ ਤੋਂ ਪਹਿਲਾਂ ਜੋੜੇ ਦੇ 10 ਸਾਲ ਦੇ ਬੱਚੇ ਨੇ ਜੱਜਾਂ ਨੂੰ ਇਕ ਚਿੱਠੀ ਭੇਜੀ। ਇਸ 'ਚ ਬੱਚੇ ਦੇ ਮਾਤਾ-ਪਿਤਾ ਦਰਮਿਆਨ ਚੱਲ ਰਹੇ ਵਿਆਹਿਕ ਝਗੜੇ ਦਾ ਨਿਪਟਾਰਾ ਕਰਨ ਲਈ ਜੱਜਾਂ ਨੂੰ ਧੰਨਵਾਰ ਦਿੱਤਾ ਸੀ। ਮਾਮਲੇ ਦੀ ਸੁਣਵਾਈ ਕਰਨ ਵਾਲੇ ਜਸਟਿਸ ਕੁਰੀਅਨ ਜੋਸੇਫ ਅਤੇ ਮੋਹਨ ਐੱਮ. ਸ਼ਾਂਤਾਨਾਗੌਦਰ ਨੇ ਸ਼ੁੱਕਰਵਾਰ ਨੂੰ ਦਿੱਤੇ ਅੰਤਿਮ ਫੈਸਲੇ 'ਚ ਬੱਚੇ ਦੀ ਇਸ ਚਿੱਠੀ ਨੂੰ ਵੀ ਸ਼ਾਮਲ ਕੀਤਾ।
ਸੁਪਰੀਮ ਕੋਰਟ ਨੇ ਕਿਹਾ ਕਿ ਜਿਸ ਤਰ੍ਹਾਂ ਤੋਂ ਪਹਿਲਾਂ ਹੋਈ ਸੁਣਵਾਈ 'ਚ ਕੋਰਟ ਨੇ ਦੋਹਾਂ ਦਰਮਿਆਨ ਸਾਰੇ ਵਿਵਾਦ ਸੁਲਝਾਏ, ਉਸ ਤੋਂ ਨਹੀਂ ਲੱਗਦਾ ਕਿ ਦੋਹਾਂ ਹੁਣ ਕਿਸੇ ਫੈਮਿਲੀ ਕੋਰਟ 'ਚ ਭੇਜਣ ਦੀ ਲੋੜ ਹੈ। ਦੋਵੇਂ ਪੱਖੇ ਸਾਡੇ ਸਾਹਮਣੇ ਮੌਜੂਦ ਹਨ। ਕੋਰਟ ਇਸ 'ਤੇ ਸਹਿਮਤ ਹੈ ਕਿ ਦੋਹਾਂ ਨੇ ਤਲਾਕ ਲੈਣ ਦਾ ਠੀਕ ਫੈਸਲਾ ਲਿਆ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਦੋਹਾਂ ਪੱਖਾਂ ਨੂੰ ਵਿਆਹਿਕ ਵਿਵਾਦ 'ਚ ਸੁਲਾਹ ਕਰਨ ਲਈ ਜ਼ਰੂਰੀ 6 ਮਹੀਨੇ ਦੇ ਸਮੇਂ ਦੀ ਲੋੜ ਨਹੀਂ ਹੈ। ਜੱਜਾਂ ਨੇ ਆਪਣੇ ਫੈਸਲੇ 'ਚ ਬੱਚੇ ਦੀ ਚਿੱਠੀ ਨੂੰ ਵੀ ਸ਼ਾਮਲ ਕੀਤਾ।
ਬੱਚੇ ਨੇ ਚਿੱਠੀ 'ਚ ਲਿਖਿਆ,''ਭਗਵਾਨ ਕੋਲ ਹਮੇਸ਼ਾ ਤੁਹਾਡੇ ਲਈ ਕੁਝ ਹੁੰਦਾ ਹੈ। ਹਰ ਸਮੱਸਿਆ ਦੀ ਚਾਬੀ। ਹਰ ਅੰਧਕਾਰ ਦੀ ਰੋਸ਼ਨੀ। ਹਰ ਦੁੱਖ ਲਈ ਰਾਹਤ ਅਤੇ ਹਰ ਕੱਲ ਲਈ ਇਕ ਪਲਾਨ।''