SC ਦਾ ਤੀਜਾ ਵੱਡਾ ਫੈਸਲਾ-ਅਦਾਲਤੀ ਕਾਰਵਾਈ ਦੇ ਲਾਈਵ ਪ੍ਰਸਾਰਣ ''ਤੇ ਦਿੱਤੀ ਹਰੀ ਝੰਡੀ

Wednesday, Sep 26, 2018 - 01:42 PM (IST)

SC ਦਾ ਤੀਜਾ ਵੱਡਾ ਫੈਸਲਾ-ਅਦਾਲਤੀ ਕਾਰਵਾਈ ਦੇ ਲਾਈਵ ਪ੍ਰਸਾਰਣ ''ਤੇ ਦਿੱਤੀ ਹਰੀ ਝੰਡੀ

ਨਵੀਂ ਦਿੱਲੀ— ਸੁਪਰੀਮ ਕੋਰਟ ਲਈ ਅੱਜ ਦਾ ਦਿਨ ਬਹੁਤ ਵੱਡਾ ਹੈ। ਕੋਰਟ ਨੇ 3 ਅਹਿਮ ਮਾਮਲਿਆਂ 'ਤੇ ਆਪਣਾ ਫੈਸਲਾ ਸੁਣਾਇਆ ਹੈ। ਪ੍ਰਧਾਨ ਜੱਜ ਦੀਪਕ ਮਿਸ਼ਰਾ, ਜੱਜ ਏ.ਐਮ.ਖਾਨਵਿਲਕਰ ਅਤੇ ਜਸਟਿਸ ਡੀ.ਵਾਈ.ਚੰਦਰਚੂੜ ਨੇ ਸੁਪਰੀਮ ਕੋਰਟ 'ਚ ਹੋਣ ਵਾਲੇ ਅਹਿਮ ਮੁੱਦਿਆਂ ਦੀ ਕਾਰਵਾਈ ਦੌਰਾਨ ਰਿਕਾਰਡਿੰਗ ਅਤੇ ਲਾਈਵ ਸਟ੍ਰੀਮਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਅਟਾਰਨੀ ਜਨਰਲ ਕੇ.ਕੇ.ਵੇਣੁਗੋਪਾਲ ਨੇ ਅਦਾਲਤੀ ਕਾਰਵਾਈ ਦੇ ਸਿੱਧਾ ਪ੍ਰਸਾਰਣ ਦਾ ਪਾਇਲਟ ਪ੍ਰਾਜੈਕਟ ਸਭ ਤੋਂ ਪਹਿਲਾਂ ਦੇਸ਼ ਦੇ ਮੁੱਖ ਜੱਜ ਅਦਾਲਤ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਅਜਿਹੇ ਮਾਮਲਿਆਂ 'ਚ ਹੋਵੇਗਾ ਜੋ ਸੰਵਿਧਾਨਿਕ ਮਹੱਤਵ ਦੇ ਹਨ। 
ਇਸ ਤਰ੍ਹਾਂ ਦੀ ਇਕ ਪਟੀਸ਼ਨ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਦਾਖ਼ਲ ਕੀਤੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸਾਰੇ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਵੀਡੀਓ ਰਿਕਾਰਡਿੰਗ ਹੋਵੇ ਅਤੇ ਉਸ ਨੂੰ ਲਾਈਵ ਦਿਖਾਇਆ ਜਾਵੇ। ਜੇਕਰ ਲਾਈਵ ਦਿਖਾਉਣਾ ਸੰਭਵ ਨਾ ਹੋਵੇ ਤਾਂ ਯੂ-ਟਿਊਬ 'ਤੇ ਵੀਡੀਓ ਨੂੰ ਬਾਅਦ 'ਚ ਅਪਲੋਡ ਕੀਤਾ ਜਾਵੇ। ਇੰਦਰਾ ਜੈ ਸਿੰਘ ਨੇ ਇਸ ਦੌਰਾਨ ਵਿਦੇਸ਼ ਅਦਾਲਤਾਂ ਦਾ ਉਦਾਹਰਨ ਵੀ ਦਿੱਤਾ।


Related News