ਸੁਪਰੀਮ ਕੋਰਟ : ਨੀਟ-2017 ਦੀ ਪ੍ਰੀਖਿਆ ਨਹੀਂ ਹੋਵੇਗੀ ਰੱਦ

Saturday, Jul 15, 2017 - 02:22 AM (IST)

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਨੀਟ-2017 ਦੀ ਪ੍ਰੀਖਿਆ 'ਰੱਦ' ਕਰਨ ਤੋਂ ਅੱਜ ਨਾਂਹ ਕਰਦੇ ਹੋਏ ਕਿਹਾ ਕਿ ਅਜਿਹਾ ਕਰਨ ਨਾਲ ਮੈਡੀਕਲ ਅਤੇ ਡੈਂਟਲ ਕੋਰਸਾਂ 'ਚ ਦਾਖਲੇ ਲਈ ਪ੍ਰੀਖਿਆ ਪਾਸ ਕਰਨ ਵਾਲੇ 6 ਲੱਖ ਤੋਂ ਵਧ ਉਮੀਦਵਾਰ ਪ੍ਰਭਾਵਿਤ ਹੋਣਗੇ।
ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨ ਵਿਲਕਰ ਅਤੇ ਜਸਟਿਸ ਐੱਮ. ਐੱਮ. ਸ਼ਾਂਤਾ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਅਨਾਗੌਦਰ ਦੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਨੀਟ ਦੇ ਨਤੀਜਿਆਂ ਨੂੰ ਰੋਕਣਾ ਬਹੁਤ ਹੀ ਮੁਸ਼ਕਲ ਹੋਵੇਗਾ ਕਿਉਂਕਿ 11.35 ਲੱਖ ਪ੍ਰੀਖਿਆਰਥੀਆਂ 'ਚੋਂ 6.11 ਲੱਖ ਵਿਦਿਆਰਥੀਆਂਤੇ ਉਨ੍ਹਾਂ ਦੀ ਕੌਂਸਲਿੰਗ ਦੀ ਪ੍ਰੀਕਿਰਿਆ ਜਾਰੀ ਹੈ। ਅਦਾਲਤ ਨੇ ਸੈਕੰਡਰੀ ਸਿੱਖਿਆ ਬੋਰਡ ਨੂੰ 3 ਦਿਨਾਂ ਦੇ ਅੰਦਰ ਹਲਫਨਾਮਾ ਦਾਖਲ ਕਰਨ ਦਾ ਹੁਕਮ ਦਿੱਤਾ। ਬੈਂਚ ਹੁਣ ਇਸ ਮਾਮਲੇ 'ਚ 31 ਜੁਲਾਈ ਨੂੰ ਅਗਲੀ ਸੁਣਵਾਈ ਕਰੇਗੀ।


Related News