'Y' ਸ਼੍ਰੇਣੀ ਦੀ ਸੁਰੱਖਿਆ ਮਿਲਣ ਦੀ ਖ਼ਬਰ 'ਤੇ ਆਈ ਸੰਨੀ ਦੀ ਪ੍ਰਤੀਕਿਰਿਆ, ਮੀਡੀਆ ਨੂੰ ਕਹੀ ਇਹ ਗੱਲ

Thursday, Dec 17, 2020 - 04:41 PM (IST)

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਾ ਸੰਨੀ ਦਿਓਲ ਨੂੰ ਬੁੱਧਵਾਰ ਨੂੰ 'Y' ਸ਼੍ਰੇਣੀ ਦੀ ਸੁਰੱਖਿਆ ਦੇਣ ਦੀ ਖ਼ਬਰ ਮੀਡੀਆ 'ਚ ਆਈ ਸੀ। 'Y' ਸ਼੍ਰੇਣੀ ਦੀ ਸੁਰੱਖਿਆ ਮਿਲਣ 'ਤੇ ਵੀਰਵਾਰ ਨੂੰ ਸੰਨੀ ਦਿਓਲ ਦੀ ਪ੍ਰਤੀਕਿਰਿਆ ਆਈ ਹੈ। ਸੰਨੀ ਨੇ ਟਵੀਟ ਕਰ ਕੇ ਖ਼ੁਦ ਨੂੰ ਮਿਲੀ ਸੁਰੱਖਿਆ ਬਾਰੇ ਦੱਸਿਆ ਅਤੇ ਨਾਲ ਹੀ ਮੀਡੀਆ ਨੂੰ ਵੀ ਨਸੀਹਤ ਦਿੱਤੀ। ਸੰਨੀ ਨੇ ਟਵੀਟ ਕੀਤਾ ਕਿ ਕੱਲ ਤੋਂ ਕੁਝ ਗਲਤ ਮੀਡੀਆ ਰਿਪੋਰਟਸ ਹਨ ਕਿ ਮੈਨੂੰ ਹਾਲ ਹੀ 'ਚ 'Y' ਸ਼੍ਰੇਣੀ ਸੁਰੱਖਿਆ ਮਿਲੀ ਹੈ, ਜਦੋਂ ਕਿ ਅਜਿਹਾ ਨਹੀਂ ਹੈ, ਮੈਨੂੰ ਜੁਲਾਈ 2020 ਤੋਂ ਇਹ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਸੰਨੀ ਦਿਓਲ ਨੇ ਕਿਹਾ ਕਿ ਇਸ ਸੁਰੱਖਿਆ ਦੇ ਪ੍ਰਬੰਧ ਨੂੰ ਚਾਲੂ ਕਿਸਾਨਾਂ ਦੇ ਅੰਦੋਲਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਗਲਤ ਹੈ।

ਇਹ ਵੀ ਪੜ੍ਹੋ : ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ, ਨਾਲ ਰਹਿਣਗੇ 11 ਜਵਾਨ
PunjabKesari
ਸੰਨੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਮੈਂ ਆਪਣੇ ਮੀਡੀਆ ਸਹਿਯੋਗੀਆਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਵੀ ਖ਼ਬਰ ਨੂੰ ਛਾਪਣ ਤੋਂ ਪਹਿਲਾਂ ਤੱਤਾਂ ਨੂੰ ਵੈਰੀਫਾਈ ਕਰੇ। ਦੱਸ ਦੇਈਏ ਕਿ ਬੁੱਧਵਾਰ ਨੂੰ ਖ਼ਬਰ ਸੀ ਕਿ ਗ੍ਰਹਿ ਮੰਤਰਾਲੇ ਸੂਤਰਾਂ ਅਨੁਸਾਰ ਸੰਨੀ ਦਿਓਲ ਨੂੰ 'Y' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ 'ਚ 11 ਜਵਾਨ ਅਤੇ 2 PSO ਤਾਇਨਾਤ ਰਹਿੰਦੇ ਹਨ। ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ
 


DIsha

Content Editor

Related News