ਹਿਮਾਚਲ: ਅਹੁਦਾ ਸੰਭਾਲਦਿਆਂ ਹੀ ਐਕਸ਼ਨ ’ਚ CM ਸੁਖਵਿੰਦਰ ਸੁੱਖੂ , ਲਿਆ ਵੱਡਾ ਫ਼ੈਸਲਾ

Tuesday, Dec 13, 2022 - 11:54 AM (IST)

ਹਿਮਾਚਲ: ਅਹੁਦਾ ਸੰਭਾਲਦਿਆਂ ਹੀ ਐਕਸ਼ਨ ’ਚ CM ਸੁਖਵਿੰਦਰ ਸੁੱਖੂ , ਲਿਆ ਵੱਡਾ ਫ਼ੈਸਲਾ

ਸ਼ਿਮਲਾ- ਹਿਮਾਚਲ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਮਗਰੋਂ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਐਕਸ਼ਨ ਮੋਡ ’ਚ ਨਜ਼ਰ ਆਏ। ਸੁਖਵਿੰਦਰ ਸੁੱਖੂ ਨੇ ਵੀ. ਆਈ. ਪੀ. ਕਲਚਰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਹਿਮਾਚਲ ਦੇ ਵਿਧਾਇਕਾਂ ਨੂੰ ਸੂਬੇ ਦੇ ਬਾਹਰ ਵੀ. ਆਈ. ਪੀ. ਟ੍ਰੀਟਮੈਂਟ ਨਹੀਂ ਮਿਲੇਗਾ। ਉਨ੍ਹਾਂ ਨੂੰ ਆਮ ਨਾਗਰਿਕਾਂ ਵਾਂਗ ਖ਼ਰਚ ਕਰਨਾ ਹੋਵੇਗਾ। ਚੰਡੀਗੜ੍ਹ, ਦਿੱਲੀ ਸਥਿਤ ਹਿਮਾਚਲ ਸਦਨ ਅਤੇ ਹਿਮਾਚਲ ਭਵਨ ’ਚ ਰਹਿਣ ਦਾ ਕਿਰਾਇਆ ਦੇਣਾ ਹੋਵੇਗਾ। ਸਰਕਾਰੀ ਗੈਸਟ ਹਾਊਸ ’ਚ ਉਨ੍ਹਾਂ ਨੂੰ ਆਮ ਨਾਗਰਿਕਾਂ ਵਰਗੀਆਂ ਸਹੂਲਤਾਂ ਮਿਲਣਗੀਆਂ।  

ਇਹ ਵੀ ਪੜ੍ਹੋ- ਹਿਮਾਚਲ ਦੇ ਨਵੇਂ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਸਾਹਮਣੇ ਹਨ ਇਹ 10 ਵੱਡੀਆਂ ਚੁਣੌਤੀਆਂ

ਦੱਸ ਦੇਈਏ ਕਿ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸੋਮਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ਸ਼ਿਮਲਾ ਸਥਿਤ ਸਕੱਤਰੇਤ ’ਚ ਕੀਤੀ। ਜਿਸ ’ਚ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ। ਹਿਮਾਚਲ ’ਤੇ ਕਰੀਬ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ ਹੈ। 

ਇਹ ਵੀ ਪੜ੍ਹੋ- ਪੱਤਰਕਾਰੀ ਤੋਂ ਸਿਆਸਤ ਤੱਕ ਦਾ ਸਫ਼ਰ, ਜਾਣੋ ਕੌਣ ਹਨ ਹਿਮਾਚਲ ਦੇ ਡਿਪਟੀ CM

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਇਸ ਫ਼ੈਸਲੇ ਤੋਂ ਪਹਿਲਾਂ ਚੰਡੀਗੜ੍ਹ, ਦਿੱਲੀ ਸਥਿਤ ਹਿਮਾਚਲ ਸਦਨ ਅਤੇ ਭਵਨ ’ਚ ਆਮ ਆਦਮੀ ਦਾ ਇਕ ਰਾਤ ਠਹਿਰਣ ਦਾ ਕਿਰਾਇਆ 1200 ਰੁਪਏ ਹੈ। ਵਿਧਾਇਕਾਂ ਤੋਂ ਇੱਥੇ ਇਕ ਰਾਤ ਦੇ ਠਹਿਰਣ ਦਾ ਕਿਰਾਇਆ ਕਰੀਬ 500 ਰੁਪਏ  ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀ. ਆਈ. ਪੀ. ਟ੍ਰੀਟਮੈਂਟ ਵੱਖ ਤੋਂ ਦਿੱਤਾ ਜਾਂਦਾ ਹੈ।

ਨੋਟ- ਮੁੱਖ ਮੰਤਰੀ ਸੁਖਵਿੰਦਰ ਸੁੱਖੂ  ਦੇ ਇਸ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ’ਚ ਦੱਸੋ।


author

Tanu

Content Editor

Related News