ਦੁਬਈ ਜਾਣਗੇ CM ਸੁੱਖੂ, ਟੂਰਿਜ਼ਮ ਸੈਕਟਰ ''ਚ ਇਨਵੈਸਟਮੈਂਟ ਲਿਆਉਣ ਦਾ ਹੈ ਮਕਸਦ

12/09/2023 6:39:14 PM

ਸ਼ਿਮਲਾ (ਵਾਰਤਾ)- ਪ੍ਰਵਾਸੀ ਹਿਮਾਚਲੀਆਂ ਦੇ ਸੱਦੇ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਗਲੇ ਹਫ਼ਤੇ ਦੁਬਈ ਜਾ ਸਕਦੇ ਹਨ। ਸ਼੍ਰੀ ਸੁੱਖੂ ਹਿਮਾਚਲ 'ਚ ਟੂਰਿਜ਼ਮ ਸੈਕਟਰ 'ਚ ਇਨਵੈਸਟਮੈਂਟ ਲਿਆਉਣ ਦੇ ਮਕਸਦ ਨਾਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਜਾ ਰਹੇ ਹਨ। ਫਿਲਹਾਲ ਉਨ੍ਹਾਂ ਦੇ 13 ਤੋਂ 16 ਦਸੰਬਰ ਤੱਕ ਦੁਬਈ ਜਾਣ ਦੀ ਚਰਚਾ ਹੈ। ਪਰ ਅਜੇ ਕੇਂਦਰ ਤੋਂ ਇਸ ਦੀ ਕਲੀਅਰੈਂਸ ਮਿਲਣੀ ਹੈ। ਕੇਂਦਰ ਦੀ ਹਰੀ ਝੰਡੀ ਤੋਂ ਬਾਅਦ ਹੀ ਮੁੱਖ ਮੰਤਰੀ ਅਧਿਕਾਰੀਆਂ ਸਮੇਤ ਯੂ.ਏ.ਈ. ਜਾਣਗੇ। ਮੁੱਖ ਮੰਤਰੀ ਨਾਲ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਰਘੁਵੀਰ ਸਿੰਘ ਬਾਲੀ, ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਸੁਨੀਲ ਸ਼ਰਮਾ, ਪ੍ਰਿੰਸੀਪਲ ਸੈਕ੍ਰੇਟਰੀ ਟੂ ਸੀ.ਐੱਮ. ਭਰਤ ਖੇੜਾ, ਐੱਮ.ਡੀ. ਹਿਮਾਚਲ ਪ੍ਰਦੇਸ਼ ਸੜਕ ਟਰਾਂਸਪੋਰਟ ਨਿਗਮ ਰੋਹਨ ਚੰਦ ਠਾਕੁਰ, ਡਾਇਰੈਕਟਰ ਟੂਰਿਜ਼ਮ ਮਾਨਸੀ ਸਹਾਏ ਅਤੇ ਸੀ.ਐੱਮ. ਦੇ ਪ੍ਰਾਈਵੇਟ ਸੈਕ੍ਰੇਟਰੀ ਵਿਵੇਕ ਭਾਟੀਆ ਯੂ.ਏ.ਈ. ਜਾ ਸਕਦੇ ਹਨ।

ਇਹ ਵੀ ਪੜ੍ਹੋ : ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਗਈ ਔਰਤ ਦੇ ਸਿਰ 'ਤੇ ਲੱਗੀ ਗੋਲ਼ੀ, ਵੇਖੋ ਵੀਡੀਓ

ਦੂਜੇ ਪਾਸੇ ਸ਼੍ਰੀ ਆਰ.ਐੱਸ. ਬਾਲੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਯੂ.ਏ.ਈ. ਦਾ ਟੂਰ ਪ੍ਰਸਤਾਵਿਤ ਹੈ ਪਰ ਅਜੇ ਕਲੀਅਰੈਂਸ ਦੀ ਜਾਣਕਾਰੀ ਨਹੀਂ ਹੈ। ਹਿਮਾਚਲ ਸਰਕਾਰ ਟੂਰਿਜ਼ਮ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗੜਾ ਨੂੰ ਟੂਰਿਜ਼ਮ ਕੈਪੀਟਲ ਬਣਾਇਆ ਜਾ ਰਿਹਾ ਹੈ। ਦੁਬਈ ਜਾ ਕੇ ਸੈਰ-ਸਪਾਟਾ ਖੇਤਰ 'ਚ ਨਿਵੇਸ਼ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News