ਨਾਨਾ-ਨਾਨੀ ਨੇ ਨਵੀਂ ਚੱਪਲ ਨਹੀਂ ਲੈ ਕੇ ਦਿੱਤੀ ਤਾਂ 10 ਸਾਲਾ ਬੱਚੇ ਨੇ ਚੁੱਕ ਲਿਆ ਖ਼ੌਫਨਾਕ ਕਦਮ

02/14/2023 5:45:10 PM

ਔਰੰਗਾਬਾਦ- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ 'ਚ ਨਾਨਾ-ਨਾਨੀ ਵੱਲੋਂ ਨਵੀਂ ਚੱਪਲ ਖ਼ਰੀਦਣ ਤੋਂ ਇਨਕਾਰ ਕਰਨ 'ਤੇ 10 ਸਾਲ ਦੇ ਇਕ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਸੋਮਵਾਰ ਦੁਪਹਿਰ ਕਰੀਬ ਸਾਢੇ 12 ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਬੱਚਾ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਸੀ।

ਮੁੰਡੇ ਦੇ ਮਾਂ-ਪਿਓ ਦੋਵੇਂ ਖੇਤ ਮਜ਼ਦੂਰ ਹਨ ਅਤੇ ਇਕ ਗੁਆਂਢੀ ਪਿੰਡ ਦੇ ਨਿਵਾਸੀ ਹਨ। ਜ਼ਿਲ੍ਹੇ ਦੇ ਦਿਨਰੁਦ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਮੁੰਡੇ ਨੇ ਆਪਣੇ ਨਾਨਾ-ਨਾਨੀ ਨੂੰ ਚੱਪਲ ਦੀ ਇਕ ਨਵੀਂ ਜੋੜੀ ਲੈ ਕੇ ਦੇਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। 

ਅਧਿਕਾਰੀ ਮੁਤਾਬਕ, ਮੁੰਡੇ ਨੇ ਗੁੱਸੇ 'ਚ ਕੇ ਕਿਹਾ ਕਿ ਉਹ ਆਪਣੇ ਮਾਂ-ਪਿਓ ਦੇ ਘਰ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਆਪਣੇ ਮਾਂ-ਪਿਓ ਦੇ ਪਿੰਡ ਦੇ ਰਸਤੇ 'ਚ ਹੀ ਮੁੰਡੇ ਨੇ ਇਕ ਦਰੱਖਤ ਨਾਲ ਫਾਹ ਲਗਾ ਲਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Rakesh

Content Editor

Related News