ਆਤਮ-ਹੱਤਿਆ ਖਿਲਾਫ ਮੁਹਿੰਮ ਚਲਾਉਣ ਵਾਲੀ ਬਾਈਕਰ ਸਨਾ ਦੀ ਸੜਕ ਹਾਦਸੇ ''ਚ ਮੌਤ

Wednesday, Oct 25, 2017 - 01:22 PM (IST)

ਆਤਮ-ਹੱਤਿਆ ਖਿਲਾਫ ਮੁਹਿੰਮ ਚਲਾਉਣ ਵਾਲੀ ਬਾਈਕਰ ਸਨਾ ਦੀ ਸੜਕ ਹਾਦਸੇ ''ਚ ਮੌਤ

ਹੈਦਰਾਬਾਦ— ਆਤਮ-ਹੱਤਿਆ ਅਤੇ ਪਰੇਸ਼ਾਨੀ ਪ੍ਰਤੀ ਜਾਗਰੁੱਕਤਾ ਫੈਲਾਉਣ ਦੇ ਉਦੇਸ਼ ਤੋਂ ਅਭਿਆਨ ਚਲਾ ਚੁੱਕੀ ਕ੍ਰਾਸ-ਕੰਟਰੀ ਬਾਈਕਰ ਸਨਾ ਇਕਬਾਲ ਦੀ ਹੈਦਰਾਬਾਦ ਨੇੜੇ ਕਾਰ ਹਾਦਸੇ 'ਚ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ 3.30 ਵਜੇ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਹੋਏ ਹਾਦਸੇ 'ਚ ਉਨ੍ਹਾਂ ਦੇ ਪਤੀ ਜ਼ਖਮੀ ਹੋ ਗਏ। ਨਰਸਿੰਗੀ ਪੁਲਸ ਥਾਣੇ ਦੇ ਅਧਿਕਾਰੀ ਜੀ.ਵੀ.ਆਰ ਗੌੜ ਨੇ ਦੱਸਿਆ ਕਿ 29 ਸਾਲ ਦੀ ਸਨਾ ਅਤੇ ਉਨ੍ਹਾਂ ਦੇ ਪਤੀ ਕਾਰ ਤੋਂ ਇੱਥੇ ਟੋਲੀਚੌਕੀ ਇਲਾਕੇ ਸਥਿਤ ਆਪਣੇ ਘਰ ਵੱਲ ਜਾ ਰਹੇ ਸੀ, ਉਦੋਂ ਕਾਰ ਬਾਹਰੀ ਮੁਦਰਿਕਾ ਸੜਕ 'ਤੇ ਡਿਵਾਇਡਰ ਨਾਲ ਟਕਰਾ ਗਈ। 

PunjabKesari
ਉਨ੍ਹਾਂ ਨੇ ਕਿਹਾ ਕਿ ਸਨਾ ਦੇ ਪਤੀ ਅਬਦੁਲ ਨਦੀਮ ਕਾਰ ਚਲ ਰਹੇ ਸੀ। ਸਨਾ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਾਦਸੇ 'ਚ ਜ਼ਖਮੀ ਹੋਏ ਉਨ੍ਹਾਂ ਦੇ ਪਤੀ ਦਾ ਇਲਾਜ ਚੱਲ ਰਿਹਾ ਹੈ। ਸਨਾ ਦੀ ਮਾਂ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਹੋਇਆ ਹੈ ਅਤੇ ਇਸ ਨੂੰ ਹਾਦਸੇ ਦਾ ਰੂਪ ਦਿੱਤਾ ਗਿਆ ਹੈ। ਉਨ੍ਹਾਂ ਨੇ ਆਰੋਪ ਲਗਾਇਆ ਕਿ ਸਨਾ ਤੋਂ ਵੱਖ ਰਿਹਾ ਰਿਹਾ ਉਸ ਦਾ ਪਤੀ ਅਬਦੁਲ ਨਦੀਮ ਉਸ ਨੂੰ ਪਰੇਸ਼ਾਨ ਕਰਦਾ ਸੀ। 

PunjabKesari
ਹੈਦਰਾਬਾਦ 'ਚ ਰਹਿਣ ਵਾਲੀ ਸਨਾ ਕੁਝ ਸਾਲ ਪਹਿਲੇ ਚਰਚਾਵਾਂ 'ਚ ਆਈ ਸੀ ਜਦੋਂ ਉਹ ਆਤਮ-ਹੱਤਿਆ ਦੇ ਮਾਮਲਿਆਂ ਅਤੇ ਖਾਸ ਤੌਰ 'ਤੇ ਵਿਦਿਆਰਥੀਆਂ ਨੂੰ ਇਸ ਤੋਂ ਰੋਕਣ ਲਈ ਜਾਗਰੁੱਕਤਾ ਫੈਲਾਉਣ ਦੇ ਉਦੇਸ਼ ਤੋਂ ਦੇਸ਼ ਭਰ 'ਚ ਇੱਕਲੀ ਇਕ ਮੋਟਰਸਾਈਕਲ ਅਭਿਆਨ 'ਤੇ ਨਿਕਲੀ ਸੀ। ਪੁਲਸ ਨੇ ਦੱਸਿਆ ਕਿ ਘਟਨਾ ਨੂੰ ਲੈ ਕੇ ਆਈ.ਪੀ.ਸੀ ਧਾਰਾ 304ਏ ਅਤੇ ਦੂਜੀ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Related News