ਅਚਾਨਕ ਟਰੈਕਟਰ 'ਤੇ ਖੜ੍ਹਾ ਹੋ ਗਿਆ ਸ਼ੇਰ, ਤਿੰਨ ਕਿਸਾਨਾਂ ਨੂੰ ਕੀਤਾ ਜ਼ਖਮੀ

05/01/2020 6:56:37 PM

ਲਖਨਾਊ— ਯੂ ਪੀ ਦੇ ਪੀਲੀਭੀਤ 'ਚ ਕੋਰੋਨਾ ਦੇ ਕਹਿਰ ਦੌਰਾਨ ਸ਼ੇਰ ਦੀ ਦਹਿਸ਼ਤ ਵੀ ਕਾਇਮ ਹੈ। ਪੀਲੀਭੀਤ ਦੇ ਗਜਰੌਲਾ ਥਾਣਾ ਖੇਤਰ ਦੇ ਅੰਤਰਗਤ ਆਉਣ ਵਾਲੇ ਇਕ ਦਰਜਨ ਤੋਂ ਜ਼ਿਆਦਾ ਪਿੰਡ ਲਗਾਤਾਰ ਸ਼ੇਰ ਦੀ ਦਹਿਸ਼ਤ 'ਚ ਜੀਉਣ ਨੂੰ ਮਜ਼ਬੂਰ ਹਨ। ਸ਼ੁੱਕਰਵਾਰ ਨੂੰ ਫਿਰ ਇਕ ਸ਼ੇਰ ਨੇ ਲੋਕਾਂ 'ਤੇ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਸ਼ੇਰ ਨੂੰ ਲੱਭਣ 'ਚ ਜੰਗਲਾਤ ਕਰਮਚਾਰੀ ਟਰੈਕਟਰ 'ਤੇ ਨਿਕਲੇ ਤਾਂ ਉਨ੍ਹਾਂ 'ਤੇ ਵੀ ਸ਼ੇਰ ਨੇ ਹਮਲਾ ਕਰ ਦਿੱਤਾ, ਜਿਸਦਾ ਵੀਡੀਓ ਰਿਕਾਰਡ ਹੋ ਗਿਆ। ਸ਼ੁੱਕਰਵਾਰ ਨੂੰ ਸਵੇਰੇ ਖੇਤ 'ਚ ਕੰਮ ਕਰਨ ਜਾ ਰਹੇ ਕਿਸਾਨਾਂ 'ਤੇ ਸ਼ੇਰ ਨੇ ਹਮਲਾ ਕਰ ਦਿੱਤਾ, ਜਿਸ ਦੌਰਾਨ 3 ਕਿਸਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਆਨਨ-ਫਾਨਨ 'ਚ ਪਿੰਡ ਵਾਲਿਆਂ ਨੇ ਜ਼ਖਮੀਆਂ ਨੂੰ ਇਲਾਜ਼ ਲਈ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ। ਇਸ ਦੌਰਾਨ ਮੌਕੇ 'ਤੇ ਸ਼ੇਰ ਨੂੰ ਫੜ੍ਹਨ 'ਚ ਲੱਗੀ ਟੀਮ 'ਤੇ ਵੀ ਸ਼ੇਰ ਨੇ ਹਮਲਾ ਕਰ ਦਿੱਤਾ।

PunjabKesari
ਇਹ ਘਟਨਾ ਪੀਲੀਭੀਤ ਦੇ ਗਜਰੌਲਾ ਥਾਣਾ ਖੇਤਰ ਦੇ ਅੰਤਰਗਤ ਆਉਣ ਵਾਲੇ ਪਿੰਡ ਜ਼ਰਾ ਦੀ ਹੈ। ਇੱਥੇ ਲਾਲਪੁਰ ਪਿੰਡ ਦੇ ਰਹਿਣ ਵਾਲੇ ਜਾਗਰ ਸਿੰਘ ਆਪਣੇ ਨੌਕਰ ਰਾਮਬਹਾਦੁਰ ਤੇ ਇਕ ਹੋਰ ਪਿੰਡ ਦਾ ਵਿਅਕਤੀ ਲਾਲਤਾ ਪ੍ਰਸਾਦ ਦੇ ਨਾਲ ਖੇਤ 'ਚ ਕੰਮ ਕਰਨ ਜਾ ਰਹੇ ਸਨ। ਫਿਰ ਅਚਾਨਕ ਖੇਤ 'ਚੋਂ ਨਿਕਲ ਕੇ ਸ਼ੇਰ ਨੇ ਤਿੰਨਾਂ ਕਿਸਾਨਾਂ 'ਤੇ ਹਮਲਾ ਕਰ ਦਿੱਤਾ। ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਨੇ ਰੌਲਾ ਪਾ ਕੇ ਸ਼ੇਰ ਨੂੰ ਦੌੜਾਇਆ। ਤਿੰਨਾਂ ਜ਼ਖਮੀ ਕਾਸਨਾਂ ਨੂੰ ਇਲਾਜ਼ ਲਈ ਜ਼ਿਲ੍ਹੇ ਦੇ ਹਸਪਤਾਲ 'ਚ ਦਾਖਲ ਕਰਵਾਇਆ।

PunjabKesari
ਘਟਨਾ ਤੋਂ ਬਾਅਦ ਮੌਕੇ 'ਤੇ ਜੰਗਲਾਤ ਕਰਮਚਾਰੀ ਟਰੈਕਟਰ 'ਤੇ ਚੜ੍ਹ ਕੇ ਪਹੁੰਚ ਗਏ ਤੇ ਸ਼ੇਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਝਾੜੀਆਂ 'ਚੋਂ ਨਿਕਲ ਕੇ ਸ਼ੇਰ ਨੇ ਟਰੈਕਟਰ 'ਤੇ ਵੀ ਹਮਲਾ ਕਰ ਦਿੱਤਾ। ਸ਼ੇਰ ਟਰੈਕਟਰ 'ਤੇ ਚੜ੍ਹ ਗਿਆ ਤੇ ਉਸ ਨੂੰ ਡੰਡਿਆਂ ਨਾਲ ਰੋਕਿਆ। ਫਿਰ ਇਸ ਤੋਂ ਬਾਅਦ ਸ਼ੇਰ ਜੰਗਲ 'ਚ ਚਲਾ ਗਿਆ। ਘਟਨਾ ਸਥਾਨ 'ਤੇ ਪੁਲਸ ਲਗਾ ਦਿੱਤੀ ਗਈ ਹੈ ਤੇ ਉੱਥੇ ਲੋਕਾਂ ਦਾ ਆਉਣਾ-ਜਾਣਾ ਬੰਦ ਹੈ।

PunjabKesariPunjabKesariPunjabKesari


Gurdeep Singh

Content Editor

Related News